ਲੁਧਿਆਣਾ(ਬਹਿਲ)-ਲੁਧਿਆਣਵੀਆਂ ਨੇ ਦੀਵਾਲੀ ਦੀ ਰਾਤ ਨੂੰ ਵੀ ਕਰੀਬ 10 ਤੋਂ 12 ਕਰੋੜ ਰੁਪਏ ਦੇ ਪਟਾਕੇ ਵਜਾ ਕੇ ਜਿੱਥੇ ਇਸ ਦਰਜੇ ਨੂੰ ਬਰਕਰਾਰ ਰੱਖਿਆ ਹੈ, ਉੱਥੇ ਪ੍ਰਦੂਸ਼ਣ ਦੇ ਮਾਮਲੇ ਵਿਚ ਵੀ ਲੁਧਿਆਣਾ ਨੂੰ ਦੀਵਾਲੀ ਦੀ ਰਾਤ ਏਅਰ ਕੁਆਲਟੀ ਇੰਡੇਕਸ ਵਿਚ ਪੰਜਾਬ ਦੇ ਮੌਸਮ ਪੋਲਿਊਟਿਡ ਸਿਟੀ ਵਿਚ ਸ਼ੁਮਾਰ ਹੋਣ ਨਾਲ ਨੰਬਰ 1 ਦਾ ਦਰਜਾ ਹਾਸਲ ਹੋਇਆ ਹੈ। ਚਾਹੇ ਸਾਲ 2016 ਦੇ ਮੁਕਾਬਲੇ ਇਸ ਵਾਰ ਲੁਧਿਆਣਾ ਵਿਚ ਦੀਵਾਲੀ 'ਤੇ ਪ੍ਰਦੂਸ਼ਣ ਪੱਧਰ ਵਿਚ 26 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ।
ਬੀਤੇ ਸਾਲ ਦੇ ਮੁਕਾਬਲੇ ਪ੍ਰਦੂਸ਼ਣ ਪੱਧਰ ਵਿਚ ਗਿਰਾਵਟ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2016 ਵਿਚ ਦੀਵਾਲੀ ਤੋਂ ਪਹਿਲੇ ਦਿਨ ਦੇ ਮੁਕਾਬਲੇ ਦੀਵਾਲੀ ਦੇ ਦਿਨ ਪ੍ਰਦੂਸ਼ਣ ਦੇ ਪੱਧਰ ਵਿਚ 70 ਫੀਸਦੀ ਦਾ ਵਾਧਾ ਦਰਜ ਹੋਇਆ ਸੀ ਪਰ ਇਸ ਸਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਟਾਕਿਆਂ 'ਤੇ ਪਾਬੰਦੀ ਦਾ ਅਸਰ ਸਪੱਸ਼ਟ ਤੌਰ 'ਤੇ ਪ੍ਰਦੂਸ਼ਣ ਪੱਧਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਗਿਰਾਵਟ ਵਜੋਂ ਦਿਖਿਆ। ਸਾਲ 2016 ਵਿਚ ਦੀਵਾਲੀ ਤੋਂ ਪਹਿਲੇ ਦਿਨ 130 ਏਅਰ ਕੁਆਲਟੀ ਇੰਡੈਕਸ ਵਧ ਕੇ 228 ਪੁੱਜ ਗਿਆ ਸੀ ਜਦੋਂਕਿ ਇਸ ਸਾਲ 265 (ਏ. ਕਿਊ. ਆਈ.) ਦੀਵਾਲੀ ਦੇ ਦਿਨ 328 ਦੇ ਪੱਧਰ 'ਤੇ ਹੋਣ ਨਾਲ 24 ਫੀਸਦੀ ਦਾ ਵਾਧਾ ਦਰਜ ਹੋਇਆ ਹੈ।
ਪੀ. ਪੀ. ਸੀ. ਬੀ. ਦੇ ਬੁਲਾਰੇ ਵੱਲੋਂ ਜਾਰੀ ਸ਼ਹਿਰਾਂ ਦੇ ਅੰਕੜਿਆਂ ਦੇ ਮੁਤਾਬਕ ਇਸ ਸਾਲ ਲੋਹਾ ਮੰਡੀ ਗੋਬਿੰਦਗੜ੍ਹ 'ਚ ਪਿਛਲੀ ਦੀਵਾਲੀ ਦੇ ਮੁਕਾਬਲੇ ਪ੍ਰਦੂਸ਼ਣ ਪੱਧਰ ਵਿਚ ਕਾਫੀ ਗਿਰਾਵਟ ਆਈ ਹੈ। ਸਾਲ 2016 ਵਿਚ ਦੀਵਾਲੀ 'ਤੇ 163 ਫੀਸਦੀ ਦੇ ਵਾਧੇ ਦੇ ਮੁਕਾਬਲੇ ਇਸ ਸਾਲ ਸਿਰਫ 17 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਪਿਛਲੇ ਸਾਲ ਦੀਵਾਲੀ 'ਤੇ ਲੁਧਿਆਣਾ ਵਿਚ 50 ਫੀਸਦੀ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ ਸੀ ਜਦੋਂਕਿ ਇਸ ਸਾਲ 24 ਫੀਸਦੀ ਦਾ ਵਾਧਾ ਹੋਇਆ ਹੈ। ਅੰਮ੍ਰਿਤਸਰ ਵਿਚ ਪਿਛਲੇ ਸਾਲ 63 ਫੀਸਦੀ ਦੇ ਮੁਕਾਬਲੇ ਇਸ ਸਾਲ 45 ਫੀਸਦੀ ਹਵਾ ਪ੍ਰਦੂਸ਼ਣ ਵਧਿਆ ਹੈ। ਅੱਜ ਵਿਸ਼ਵਕਰਮਾ ਦਿਵਸ ਨੂੰ ਸਵੇਰੇ 8 ਵਜੇ ਲੁਧਿਆਣਾ ਵਿਚ ਏਅਰ ਕੁਆਲਟੀ ਇੰਡੈਕਸ 416 ਰਿਕਾਰਡ ਹੋਇਆ ਜਦੋਂਕਿ ਅੰਮ੍ਰਿਤਸਰ ਵਿਚ ਇਸ ਸਵੇਰੇ 8 ਵਜੇ 333 ਪੱਧਰ 'ਤੇ ਦਰਜ ਹੋਇਆ।
ਝੋਨੇ ਦੀ ਕਟਾਈ ਨਾਲ ਹਵਾ ਵਿਚ ਆਰ. ਐੱਸ. ਪੀ. ਐੱਮ. ਪੱਧਰ ਵਧਿਆ
ਪੀ. ਪੀ. ਸੀ. ਬੀ. ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀਆਂ ਫਸਲ ਸਮੇਂ ਅਗੇਤੀ ਕਟਾਈ ਅਤੇ ਘੱਟ ਹਵਾ ਦਬਾਅ ਕਾਰਨ ਇਸ ਸਾਲ ਰੈਸਪੀਲੇਬਲ ਸਸਪੈਂਡਿਡ ਪਾਰਟੀਕੁਲਰ ਮੈਟਰ ਪਿਛਲੇ ਸਾਲ ਦੇ ਮੁਕਾਬਲੇ ਹਵਾ ਮੰਡਲ ਵਿਚ ਵਧ ਗਏ ਹਨ। ਇਸ ਤੋਂ ਇਲਾਵਾ ਦੀਵਾਲੀ ਦੇ ਦਿਨ ਪਿਛਲੇ ਸਾਲ 2016 ਵਿਚ ਇਕ ਦਿਨ ਵਿਚ 400 ਦੇ ਮੁਕਾਬਲੇ ਇਸ ਸਾਲ ਦੀਵਾਲੀ 'ਤੇ ਝੋਨੇ ਦੀ ਫਸਲ ਦੇ 1188 ਖੇਤ ਸੜਨ ਦੀਆਂ ਦੁਰਘਟਨਾਵਾਂ ਦਰਜ ਹੋਈਆਂ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ।
ਦੇਰ ਰਾਤ 2 ਵਜੇ ਤੱਕ ਚੱਲੇ ਪਟਾਕੇ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਦੀਵਾਲੀ ਦੀ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਪਟਾਕੇ ਵਜਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਲੋਕਾਂ ਦੇ ਇਸ ਸਾਂਝੇ ਤਿਓਹਾਰ ਦੀਵਾਲੀ 'ਤੇ ਲੋਕਾਂ ਨੇ ਬੜੇ ਉਤਸ਼ਾਹ ਵਿਚ ਅਦਾਲਤ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਕੇ ਦੇਰ ਰਾਤ 2 ਵਜੇ ਤੱਕ ਪਟਾਕੇ ਵਜਾਏ। ਲੁਧਿਆਣਾ ਦੇ ਸਾਰੇ ਪਾਸ਼ ਇਲਾਕਿਆਂ ਮਾਡਲ ਟਾਊਨ, ਸਰਾਭਾ ਨਗਰ, ਸਿਵਲ ਲਾਈਨਸ, ਗੁਰਦੇਵ ਨਗਰ, ਮਾਡਲ ਟਾਊਨ ਐਕਸਟੈਂਸ਼ਨ, ਅਰਬਨ ਅਸਟੇਟ ਦੁੱਗਰੀ, ਬਸੰਤ ਐਵੇਨਿਊ, ਨਿਊ ਮਾਡਲ ਟਾਊਨ, ਘੁਮਾਰ ਮੰਡੀ, ਮਾਲ ਰੋਡ, ਕਾਲਜ ਰੋਡ ਅਤੇ ਸ਼ਹਿਰ ਦੇ ਪੁਰਾਣੇ ਇਲਾਕਿਆਂ ਵਿਚ ਜੰਮ ਕੇ ਦੇਰ ਰਾਤ ਤੱਕ ਆਤਿਸ਼ਬਾਜ਼ੀ ਅਤੇ ਪਟਾਕੇ ਵਜਾਏ।
ਪਟਾਕਾ ਮਾਰਕੀਟਾਂ ਵਿਚ ਦੀਵਾਲੀ ਦੀ ਰਾਤ 12 ਵਜੇ ਤੱਕ ਵਿਕੇ ਪਟਾਕੇ
ਹਾਈਕੋਰਟ ਦੇ ਹੁਕਮ ਮੁਤਾਬਕ ਜਿੱਥੇ ਦੀਵਾਲੀ 'ਤੇ ਸ਼ਾਮ 3 ਘੰਟੇ ਪਟਾਕੇ ਵਜਾਉਣ ਦੀ ਛੂਟ ਦਿੱਤੀ ਗਈ ਸੀ, ਉੱਥੇ ਹੋਲਸੇਲ ਪਟਾਕਾ ਮਾਰਕੀਟ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੀਆਂ ਰਿਟੇਲ ਪਟਾਕਾ ਮਾਰਕੀਟਾਂ ਵਿਚ ਦੇਰ ਰਾਤ 12 ਵਜੇ ਤੱਕ ਪਟਾਕੇ ਵਿਕਦੇ ਰਹੇ। ਪਟਾਕਾ ਡੀਲਰਾਂ ਨੇ ਦੀਵਾਲੀ ਤੋਂ ਪਹਿਲਾਂ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਪਟਾਕਾ ਮਾਰਕੀਟਾਂ ਦੇ ਲਾਇਸੈਂਸ ਰੱਦ ਹੋਣ ਕਾਰਨ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਲਈ ਫੜ੍ਹੀਆਂ ਲਾ ਕੇ ਪਟਾਕੇ ਵੇਚੇ।
ਹੋਲਸੇਲ ਪਟਾਕਾ ਮਾਰਕੀਟ ਦੇ ਪ੍ਰਧਾਨ ਪ੍ਰਦੀਪ ਗੁਪਤਾ ਨੇ ਕਿਹਾ ਕਿ ਪਿਛਲੇ ਸਾਲ ਲੁਧਿਆਣਾ ਵਿਚ 15 ਕਰੋੜ ਦੇ ਪਟਾਕੇ ਵਿਕੇ ਸਨ। ਇਸ ਸਾਲ ਅਦਾਲਤ ਵੱਲੋਂ ਪਟਾਕਿਆਂ 'ਤੇ ਪਾਬੰਦੀ ਦੇ ਨਿਯਮਾਂ ਨਾਲ ਪਟਾਕਿਆਂ ਦੀ ਵਿਕਰੀ ਕਰੀਬ 70 ਫੀਸਦੀ ਹੋਈ ਹੈ। ਇਕ ਅੰਦਾਜ਼ੇ ਮੁਤਾਬਕ 10 ਤੋਂ 12 ਕਰੋੜ ਦੇ ਪਟਾਕੇ ਲੁਧਿਆਣਾ ਵਿਚ ਵਿਕੇ ਹਨ। ਇਸ ਸਾਲ ਪਟਾਕਿਆਂ 'ਤੇ 28 ਫੀਸਦੀ ਜੀ. ਐੱਸ. ਟੀ. ਲੱਗਣ ਨਾਲ ਪਟਾਕੇ ਮਹਿੰਗੇ ਵੀ ਹੋਏ ਹਨ ਅਤੇ ਡੀਲਰਾਂ ਵੱਲੋਂ ਜ਼ਿਆਦਾ ਡਿਸਕਾਊਂਟ ਦੇਣ ਨਾਲ ਉਨ੍ਹਾਂ ਨੂੰ ਨੁਕਸਾਨ ਸਹਿਣਾ ਪਿਆ ਹੈ।
ਦਿੱਲੀ ਤੋਂ ਦੀਵਾਲੀ ਮਨਾਉਣ ਲੁਧਿਆਣਾ ਪੁੱਜੇ ਲੋਕ
ਦਿੱਲੀ ਵਿਚ ਪਟਾਕਿਆਂ 'ਤੇ ਬੈਨ ਲੱਗਣ ਕਾਰਨ ਪਟਾਕੇ ਚਲਾਉਣ ਦੇ ਸ਼ੌਕੀਨ ਕਈ ਪਰਿਵਾਰ ਲੁਧਿਆਣਾ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਪੁੱਜੇ। ਇੱਥੇ ਆ ਕੇ ਉਨ੍ਹਾਂ ਨੇ ਪਟਾਕੇ ਚਲਾ ਕੇ ਆਪਣਾ ਸ਼ੌਕ ਪੂਰਾ ਕੀਤਾ।
ਦੋ ਐਕਟਿਵਾ ਟਕਰਾਈਆਂ; 1 ਵਿਅਕਤੀ ਦੀ ਮੌਤ
NEXT STORY