ਕਪੂਰਥਲਾ (ਓਬਰਾਏ)— ਸ਼ਨੀਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਾਰ ਬਾਜ਼ਾਰਾਂ 'ਚ ਰੌਣਕ ਪਿਛਲੇ ਤਿਉਹਾਰ ਨਾਲੋਂ ਬੇਹੱਦ ਹੀ ਘੱਟ ਨਜ਼ਰ ਆ ਰਹੀ ਹੈ। ਲੋਕ ਕੋਰੋਨਾ ਦੇ ਦੌਰ ਘੱਟ ਕੰਮ ਦੇ ਚਲਦਿਆਂ ਖ਼ਰੀਦਦਾਰੀ ਵੀ ਘੱਟ ਕਰ ਰਹੇ ਹਨ। ਧਨਤੇਰਸ ਦੇ ਮੌਕੇ 'ਤੇ ਵੀ ਲੋਕ ਖ਼ਰੀਦਦਾਰੀ ਘੱਟ ਹੀ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ
ਖ਼ੁਸ਼ੀਆਂ ਦੇ ਤਿਉਹਾਰ ਦੀਵਾਲੀ ਮੌਕੇ ਲੋਕ ਕਈ ਤਰ੍ਹਾਂ ਦੀ ਖ਼ਰੀਦਦਾਰੀ ਕਰਦੇ ਹਨ। ਦੀਵਾਲੀ ਤੋਂ ਹਫ਼ਤਾ ਪਹਿਲਾਂ ਹੀ ਬਾਜ਼ਾਰਾਂ 'ਚ ਭੀੜ ਨਜ਼ਰ ਆਉਣ ਲੱਗ ਜਾਂਦੀ ਹੈ ਪਰ ਇਸ ਵਾਰ ਦੀਵਾਲੀ 'ਤੇ ਬਾਜ਼ਾਰਾਂ 'ਚ ਰੌਣਕ ਘੱਟ ਨਜ਼ਰ ਆ ਰਹੀ ਹੈ। ਕੋਰੋਨਾ ਦੇ ਦੌਰ 'ਚ ਕੰਮ ਬੰਦ ਹੋਣ ਦੇ ਚਲਦਿਆਂ ਆਈ ਮੰਦੀ ਦੇ ਚਲਦਿਆਂ ਜ਼ਿਆਦਾਤਰ ਲੋਕ ਇਸ ਵਾਰ ਸਿਰਫ ਸ਼ਗਨ ਦੇ ਤੌਰ 'ਤੇ ਹੀ ਖ਼ਰੀਦਦਾਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ
ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਬਾਅਦ ਲੱਗੀ ਤਾਲਾਬੰਦੀ ਤੋਂ ਬਾਅਦ ਹੁਣ ਜਦੋਂ ਤੋਂ ਦੋਬਾਰਾ ਬਾਜ਼ਾਰ ਖੁੱਲ੍ਹਣ ਲੱਗੇ ਹਨ ਤਾਂ ਤਿਉਹਾਰ 'ਤੇ ਦੁਕਾਨਦਾਰਾਂ ਨੂੰ ਗਾਹਕਾਂ ਦੀ ਉਮੀਦ ਬੱਝੀ ਹੈ।
ਉਨ੍ਹਾਂ ਮੁਤਾਬਕ ਪਿਛਲੇ ਦਿਨਾਂ ਤੋਂ ਕੁਝ ਗਾਹਕੀ ਤਾਂ ਵਧੀ ਹੈ ਪਰ ਜਿਹੋ ਜਿਹੀ ਪਿਛਲੇ ਸਾਲਾਂ 'ਚ ਤਿਉਹਾਰਾਂ 'ਤੇ ਲੋਕ ਖ਼ਰੀਦਦਾਰੀ ਕਰਦੇ ਸਨ, ਉਹੋ ਜਿਹਾ ਕੁਝ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ
ਘਨਸ਼ਾਮ ਥੋਰੀ ਨੇ ਮਹੀਨਾਵਾਰ ਮੀਟਿੰਗਾਂ 'ਚ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦਾ ਲਿਆ ਜਾਇਜ਼ਾ
NEXT STORY