ਲੁਧਿਆਣਾ (ਵਿੱਕੀ, ਖੁਰਾਣਾ)- ਦੀਵਾਲੀ ਤੋਂ ਪਹਿਲਾਂ ਹਲਕਾ ਉੱਤਰੀ ਦੇ ਨਿਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਹੁਣ ਇਲਾਕੇ ’ਚ ਰੌਸ਼ਨੀ ਅਤੇ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ। ਵਿਧਾਇਕ ਮਦਨ ਲਾਲ ਬੱਗਾ ਨੇ 92 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 2 ਨਵੇਂ ਫੀਡਰਾਂ ਦਾ ਸ਼ੁਭ ਆਰੰਭ ਕਰ ਕੇ ਇਲਾਕੇ ਨੂੰ ਦੀਵਾਲੀ ਦਾ ਇਹ ਤੋਹਫਾ ਦਿੱਤਾ। ਇਸ ਦੌਰਾਨ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ! 50 ਤੋਂ ਵੱਧ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ ਲਿਸਟ
ਹਲਕਾ ਉੱਤਰੀ ਇਲਾਕੇ ਦੀ ਬਿਜਲੀ ਵਿਵਸਥਾ ਨੂੰ ਬਿਹਤਰ ਬਣਾਉਣ ਲਈ 66 ਕੇ. ਵੀ. ਜੀ. ਟੀ. ਰੋਡ ਗ੍ਰਿਡ ਨਾਲ 2 ਨਵੀਆਂ ਲਾਈਨਾਂ 11 ਕੇ. ਵੀ. ਸਲੇਮ ਟਾਬਰੀ ਅਤੇ 11 ਕੇ. ਵੀ. ਪ੍ਰੀਤਮ ਨਗਰ ਫੀਡਰ ਨੂੰ ਜੋੜਿਆ ਗਿਆ ਹੈ। ਇਨ੍ਹਾਂ ਫੀਡਰਾਂ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਬਿਜਲੀ ਸਬੰਧੀ ਸਮੱਸਿਆ ਤੋਂ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਆਗਾਮੀ ਸਮੇਂ ’ਚ ਉੱਤਰੀ ਖੇਤਰ ਦੇ ਬਿਜਲੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਜਾਵੇਗਾ। ਇਸ ਦਿਸ਼ਾ ਵਿਚ ਜ਼ਮੀਨੀ ਕੇਬਲਿੰਗ, ਨਵੇਂ ਟ੍ਰਾਂਸਫਾਰਮਰਾਂ ਦੀ ਸਥਾਪਨਾ ਅਤੇ ਓਵਰਲੋਡ ਟ੍ਰਾਂਸਫਾਰਮਰਾਂ ਨੂੰ ਅੰਡਰਲੋਡ ਕਰਨ ਵਰਗੇ ਕਾਰਜ ਕੀਤੇ ਜਾਣਗੇ, ਤਾਂ ਕਿ ਇਲਾਕੇ ਵਿਚ ਕਿਤੇ ਵੀ ਲਟਕਦੀਆਂ ਤਾਰਾਂ ਨਾ ਦਿਖਾਈ ਦੇਣ। ਬੱਗਾ ਨੇ ਇਹ ਵੀ ਕਿਹਾ ਕਿ ਵਿਭਾਗੀ ਅਧਿਕਾਰੀਆਂ ਦੇ ਸਹਿਯੋਗ ਨਾਲ ਉਹ ਖੁਦ ਸਾਰੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਨਗੇ ਅਤੇ ਅਗਲੀਆਂ ਗਰਮੀਆਂ ਤੋਂ ਪਹਿਲਾਂ ਇਹ ਸਾਰੇ ਕਾਰਜ ਪੂਰੇ ਕੀਤੇ ਜਾਣਗੇ। ਇਸ ਮੌਕੇ ਐਕਸੀਅਨ ਗੁਰਨਾਮ ਸਿੰਘ, ਐਕਸੀਅਨ ਦਲਜੀਤ ਸਿੰਘ, ਐੱਸ. ਡੀ. ਓ. ਸ਼ਿਵ ਕੁਮਾਰ, ਕੌਂਸਲਰ ਅਮਨ ਬੱਗਾ, ਕੌਂਸਲਰ ਮਨਜੀਤ ਸਿੰਘ ਢਿੱਲੋਂ, ਅਸ਼ੋਕ ਕੁਮਾਰ, ਲਾਲਾ ਸੁਰਿੰਦਰ ਅਟਵਾਲ ਅਤੇ ਹਰਜਿੰਦਰ ਬਾਲੀ ਮੌਜੂਦ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਬੁਲਾਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਹਨ ਵੱਡੇ ਫ਼ੈਸਲਾ
NEXT STORY