ਅੰਮ੍ਰਿਤਸਰ (ਪੁਰੀ) - ਇਰਾਕ ਦੇ ਮਸੂਲ ਸ਼ਹਿਰ ਵਿਚ ਆਈ. ਐੱਸ. ਆਈ. ਐੱਸ. ਵੱਲੋਂ ਬੰਦੀ ਬਣਾਏ ਗਏ 39 ਭਾਰਤੀ ਨੌਜਵਾਨਾਂ ਦਾ ਕੁਝ ਵੀ ਪਤਾ ਨਾ ਲੱਗਣ ਦੇ ਕਾਰਨ ਤੇ ਮਸੂਲ ਵਿਚ ਵੱਡੀ ਸੰਖਿਆ ਵਿਚ ਮਨੁੱਖੀ ਕੰਕਾਲ ਮਿਲਣ ਦੇ ਕਾਰਨ ਇਰਾਕ ਦੀ ਸਰਕਾਰ ਵੱਲੋਂ ਇਨ੍ਹਾਂ ਦੇ ਪਰਿਵਾਰਾਂ ਦੇ ਡੀ. ਐੱਨ. ਏ. ਟੈਸਟ ਕਰਵਾਉਣ ਲਈ ਭਾਰਤ ਸਰਕਾਰ ਨੂੰ ਕਿਹਾ ਗਿਆ ਸੀ। ਅੰਮ੍ਰਿਤਸਰ ਵਿਚ ਟੈਸਟ ਨਾਲ ਸਬੰਧਤ ਕਿੱਟਾਂ ਮੁਹੱਈਆ ਨਾ ਹੋਣ ਕਾਰਨ ਜ਼ਿਲਾ ਅੰਮ੍ਰਿਤਸਰ ਨਾਲ ਸਬੰਧਤ 5 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਡੀ. ਐੱਨ. ਏ. ਟੈਸਟ ਨਹੀਂ ਹੋ ਸਕਿਆ ਸੀ ਪਰ ਹੁਣ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਤੇ ਐੱਮ. ਪੀ. ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨਾਲ ਕਿੱਟਾਂ ਮੁਹੱਈਆ ਹੋਣ 'ਤੇ ਇਨ੍ਹਾਂ ਦੇ ਡੀ. ਐੱਨ. ਏ. ਸੈਂਪਲ ਸਰਕਾਰੀ ਮੈਡੀਕਲ ਕਾਲਜ ਵਿਚ ਲੈ ਲੇ ਗਏ ਹਨ।
ਡੇਂਗੂ ਦੇ ਕਹਿਰ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ
NEXT STORY