ਪਟਿਆਲਾ—ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਕਤਲ ਕੀਤੇ ਗਏ ਕੈਦੀ ਮਰਹੂਮ ਸਰਬਜੀਤ ਸਿੰਘ ਨੂੰ ਆਪਣਾ ਭਰਾ ਦੱਸਣ ਵਾਲੀ ਦਲਬੀਰ ਕੌਰ ਦਾ ਡੀ.ਐੱਨ.ਏ. ਟੈਸਟ ਕਰਵਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਉਹ ਸਵ. ਸਰਬਜੀਤ ਸਿੰਘ ਦੀ ਭੈਣ ਹੈ ਜਾਂ ਨਹੀਂ। ਇਹ ਗੱਲ ਲਿਖਤੀ ਤੌਰ 'ਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਰਾਜ ਦੇ ਪੁਲਸ ਮੁਖੀ ਨੂੰ ਕਹੀ ਗਈ ਹੈ। ਦੱਸਣਯੋਗ ਹੈ ਕਿ ਅਖਿਲ ਭਾਰਤੀਯਾ ਭ੍ਰਿਸ਼ਟਾਚਾਰ ਨਿਰਮੁਲਨ ਸੰਘਰਸ਼ ਸਮਿਤੀ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਇਸ ਗੱਲ ਲਈ ਲਿਖਤੀ ਬੇਨਤੀ ਕੀਤੀ ਗਈ ਸੀ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਐੱਲ.ਐੱਸ. ਬੇਦੀ ਨੇ ਦੱਸਿਆ ਕਿ ਜਥੇਬੰਦੀ ਕੋਲ ਗ੍ਰਹਿ ਵਿਭਾਗ ਦੇ ਲਿਖਤੀ ਹੁਕਮ ਪਹੁੰਚੇ ਹਨ, ਜਿਨ੍ਹਾਂ 'ਚ ਦਲਬੀਰ ਕੌਰ ਦਾ ਡੀ.ਐੱਨ. ਟੈਸਟ ਕਰਵਾਇਆ ਜਾਵੇਗੀ, ਜਿਸ ਤੋਂ ਬਾਅਦ ਇਹ ਗੱਲ ਸਾਬਤ ਹੋਵੇਗੀ ਕਿ ਉਹ ਮਰਹੂਮ ਸਰਬਜੀਤ ਸਿੰਘ ਦੀ ਭੈਣ ਹੈ ਜਾਂ ਨਹੀਂ। ਦੇਖਣਾ ਇਹ ਹੋਵੇਗਾ ਕਿ ਸਬੰਧਿਤ ਵਿਭਾਗ ਇਗ ਕਾਰਵਾਈ ਕਦੋਂ ਸਿਰੇ ਚਾੜ੍ਹਦੇ ਹਨ।
ਜਗਮੀਤ ਸਿੰਘ ਬਰਾੜ ਅਕਾਲੀ ਦਲ 'ਚ ਹੋਣਗੇ ਸ਼ਾਮਲ!
NEXT STORY