ਹੁਸ਼ਿਆਰਪੁਰ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਅੱਜ ਤੀਜਾ ਦਿਨ ਹੈ। ਕਿਸਾਨ ਦਿੱਲੀ ਕੂਚ ਕਰਨ 'ਤੇ ਅੜੇ ਹੋਏ ਹਨ। ਉਥੇ ਹੀ ਅੱਜ ਮੁੜ ਤੋਂ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਬੈਠਕ ਹੋਵੇਗੀ। ਿਕਸਾਨਾਂ ਵੱਲੋਂ ਅੱਜ ਪੰਜਾਬ ਵਿਚ ਜਿੱਥੇ ਤਿੰਨ ਘੰਟਿਆਂ ਲਈ ਟੂਲ ਪਲਾਜ਼ੇ ਫਰੀ ਕਰਵਾਏ ਜਾ ਰਹੇ ਹਨ, ਉਥੇ ਰੇਲਾਂ ਰੋਕੀਆਂ ਜਾਣਗੀਆਂ।
ਇਸੇ ਤਹਿਤ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਵੱਲੋਂ ਅੱਜ 11 ਵਜੇ ਤੋਂ 2 ਵਜੇ ਤੱਕ ਤਿੰਨ ਘੰਟਿਆਂ ਲਈ ਜਲੰਧਰ-ਪਠਾਨਕੋਟ ਹਾਈਵੇਅ ਤੇ ਚੌਲਾਂਗ ਅਤੇ ਮਾਨਸਰ ਟੋਲ ਪਲਾਜ਼ੇ ਮੁਫ਼ਤ ਕਰਦੇ ਹੋਏ ਰੋਸ ਵਿਖਾਵੇ ਸ਼ੁਰੂ ਕੀਤੇ ਗਏ ਹਨ। ਕੌਮੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਪ੍ਰਿਥਪਾਲ ਸਿੰਘ ਗੋਰਾਇਆ, ਰਣਜੀਤ ਸਿੰਘ ਬਾਜਵਾ ਅਤੇ ਸਰਪਾਲ ਸਿੰਘ ਮਿਰਜ਼ਾਪੁਰ ਆਦਿ ਆਗੂਆਂ ਅਗਵਾਈ ਵਿਚ ਇਕੱਠਾ ਹੋਏ ਕਿਸਾਨਾਂ ਨੇ ਦੋਨਾਂ ਟੋਲ ਪਲਾਜ਼ਿਆਂ 'ਤੇ ਧਰਨੇ ਸ਼ੁਰੂ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਅੰਦੋਲਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਰੋਕਣ ਅਤੇ ਧੱਕੇਸ਼ਾਹੀ ਕਰਨ 'ਤੇ ਹਰਿਆਣਾ ਸਰਕਾਰ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਰੋਹ ਜਤਾਇਆ|
ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਚੰਨ 'ਤੇ ਖ਼ਰੀਦੇ ਦੋ ਪਲਾਟ, ਇਕ ਪਤਨੀ ਨੂੰ ਤੇ ਦੂਜਾ ਜਿਗਰੀ ਦੋਸਤ ਨੂੰ ਕੀਤਾ ਗਿਫ਼ਟ
ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਇਹ ਸੰਘਰਸ਼ ਜਾਰੀ ਰਹੇਗਾ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 11 ਤੋਂ 2 ਵਜੇ ਤੱਕ ਚੌਲਾਂਗ ਟੋਲ ਪਲਾਜ਼ਾ ਤੋਂ ਇਲਾਵਾ ਜ਼ਿਲ੍ਹੇ ਦੇ ਅਤੇ ਹੋਰ ਟੋਲ ਪਲਾਜ਼ੇ ਵੀ ਫਰੀ ਕੀਤੇ ਗਏ ਹਨ। ਇਸ ਮੌਕੇ ਹਾਲਾਤਾਂ 'ਤੇ ਸਥਿਤੀ ਦੀ ਰੱਖਣ ਲਈ ਡੀ. ਐੱਸ. ਪੀ. ਹਰਜੀਤ ਸਿੰਘ ਰੰਧਾਵਾ ਅਤੇ ਐੱਸ. ਐੱਚ. ਓ. ਗੁਰਵਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੇ ਇਕ ਹਫ਼ਤੇ ’ਚ ਬਦਲੀ ਪੰਜਾਬ ਦੀ ਸਿਆਸੀ ਤਸਵੀਰ, ਪਹਿਲੀ ਵਾਰ ਬਹੁਕੋਣੀ ਮੁਕਾਬਲੇ ਦੇ ਆਸਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ Free, ਕਿਸਾਨਾਂ ਨੇ ਹਰ ਪਾਸਿਓਂ ਘੇਰਿਆ (ਵੀਡੀਓ)
NEXT STORY