ਮਲੋਟ (ਜੁਨੇਜਾ, ਸ਼ਾਂਤ, ਜੱਜ) - ਬੀਤੇ ਦਿਨੀਂ ਸਰਕਾਰੀ ਹਸਪਤਾਲ ’ਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਾਲ ਹੋਏ ਮਾੜਾ ਵਰਤਾਓ ਦੇ ਮਾਮਲੇ ’ਚ ਕਾਰਵਾਈ ਸਬੰਧੀ ਆਈ. ਐੱਮ. ਏ. ਦੀ ਅਗਵਾਈ ਹੇਠ ਡਾਕਟਰਾਂ ਨੇ ਸਰਕਾਰੀ ਹਸਪਤਾਲ ’ਚ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਮਾੜਾ ਵਰਤਾਓ ਕਰਨ ਵਾਲੇ ਕਥਿਤ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਡਿਊਟੀ ’ਤੇ ਆਏ ਸ਼ਰਾਬੀ ਥਾਣੇਦਾਰ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹਸਪਤਾਲ ’ਚ ਲੇਬਰ ਪਾਰਟੀ ਦੇ ਪ੍ਰਧਾਨ ਗੁਰਮੀਤ ਸਿੰਘ ਵੱਲੋਂ ਕਰੰਟ ਲੱਗਣ ਨਾਲ ਮਰੇ ਮਰੀਜ਼ ਦੇ ਪਰਿਵਾਰ ਨੂੰ ਭਡ਼ਕਾਇਆ ਗਿਆ ਸੀ ਅਤੇ ਡਾਕਟਰ ’ਤੇ ਉਸ ਦੇ ਪੇਸ਼ੇ ਖਿਲਾਫ਼ ਅਪਸ਼ਬਦ ਬੋਲੇ ਸਨ।
ਇਸ ਮਾਮਲੇ ’ਤੇ ਡਾਕਟਰ ਵੱਲੋਂ ਪੁਲਸ ਨੂੰ ਸ਼ਿਕਾਇਤ ਕਰਨ ’ਤੇ ਪੁੱਜੇ ਥਾਣੇਦਾਰ ਬਲਵਿੰਦਰ ਸਿੰਘ, ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਵੱਲੋਂ ਕਾਰਵਾਈ ਕਰਨ ਦੀ ਬਜਾਏ ਉਲਟਾ ਸਿਕਾਇਤ ਕਰਨ ਵਾਲੇ ਡਾਕਟਰ ਨਾਲ ਹੀ ਮਾੜਾ ਵਰਤਾਓ ਕੀਤਾ। ਇਸ ਮਾਮਲੇ ’ਤੇ ਅੱਜ ਆਈ. ਐੱਮ. ਏ. ਦੀ ਅਗਵਾਈ ਵਿਚ ਡਾਕਟਰਾਂ ਨੇ ਹਸਪਤਾਲ ਵਿਚ ਧਰਨਾ ਦਿੱਤਾ, ਜਿਸ ਵਿਚ ਸਿਵਲ ਸਰਜਨ ਡਾ. ਸੁਖਪਾਲ ਸਿੰਘ, ਸਰਕਾਰੀ ਹਸਪਤਾਲ ਦੇ ਡਾ. ਅੰਮ੍ਰਿਤਪਾਲ ਸਿੰਘ, ਡਾ. ਗੁਰਲਾਭ, ਡਾ. ਗੁਰਚਰਨ, ਡਾ. ਸੁਨੀਲ ਅਰੋਡ਼ਾ ਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਦੇਸ਼ ਮੀਤ ਪ੍ਰਧਾਨ ਡਾ. ਆਰ. ਪੀ. ਸਿੰਘ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ, ਡਾ. ਮਦਨ ਲਾਲ ਕਮਰਾ ਅਤੇ ਡਾ. ਸੇਠੀ ਮੁੱਖ ਤੌਰ ’ਤੇ ਹਾਜ਼ਰ ਸਨ। ਡੀ. ਐੱਸ. ਪੀ. ਤੋਂ ਖਫ਼ਾ ਸਨ ਡਾਕਟਰ ਇਸ ਮਾਮਲੇ ’ਤੇ ਐਸੋਸੀਏਸ਼ਨ ਦੇ ਆਗੂਅਾਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਸਬੰਧੀ ਮਲੋਟ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਨੂੰ ਪਹਿਲਾਂ ਸਮਾਂ ਲੈ ਕੇ ਮਿਲਣ ਗਏ ਪਰ ਪਹਿਲਾਂ ਤਾਂ ਉਨ੍ਹਾਂ ਨੂੰ ਬਿਨਾਂ ਕਾਰਨ ਤੋਂ 20 ਮਿੰਟ ਬਾਹਰ ਖਡ਼੍ਹੇ ਕਰੀ ਰੱਖਿਆ। ਬਾਅਦ ਵਿਚ ਵੀ ਸ਼ਰਾਬੀ ਹਾਲਤ ਵਿਚ ਪੁਲਸ ਥਾਣੇਦਾਰ ਦੀ ਸ਼ਿਕਾਇਤ ਪ੍ਰਤੀ ਉਨ੍ਹਾਂ ਗੰਭੀਰਤਾ ਨਹੀਂ ਦਿਖਾਈ। ਡਾਕਟਰਾਂ ਅਨੁਸਾਰ ਪੁਲਸ ਅਧਿਕਾਰੀ ਨੂੰ ਚਾਹੀਦਾ ਸੀ ਕਿ ਸ਼ਰਾਬੀ ਹਾਲਤ ਵਿਚ ਡਿਊਟੀ ’ਤੇ ਹਾਜ਼ਰ ਥਾਣੇਦਾਰ ਦਾ ਡਾਕਟਰੀ ਮੁਆਇਨਾ ਕਰਵਾਉਂਦੇ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਥਾਣੇਦਾਰ ਨੂੰ ਟਰਮੀਨੇਟ ਕੀਤਾ ਜਾਵੇ। ਇਸ ਮਾਮਲੇ ’ਤੇ ਡੀ. ਐੱਸ. ਪੀ. ਦਾ ਕਹਿਣਾ ਸੀ ਕਿ ਉਨ੍ਹਾਂ ਨੇ ਡਾਕਟਰਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਤੁਰੰਤ ਲਿਖ ਦਿੱਤਾ ਸੀ। ਕੀ ਕਹਿਣਾ ਹੈ ਪ੍ਰਸ਼ਾਸਨਿਕ ਅਧਿਕਾਰੀਅਾਂ ਦਾਇਸ ਮਾਮਲੇ ’ਤੇ ਡਾਕਟਰਾਂ ਦੇ ਰੋਸ ਨੂੰ ਵੇਖਦਿਅਾਂ ਮਲੋਟ ਦੇ ਐੱਸ. ਡੀ. ਐੱਮ. ਗੋਪਾਲ ਸਿੰਘ ਅਤੇ ਐੱਸ. ਪੀ. ਇਕਬਾਲ ਸਿੰਘ ਮੌਕੇ ’ਤੇ ਪੁੱਜੇ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ।
ਐੱਸ. ਪੀ. ਇਕਬਾਲ ਸਿੰਘ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਵਿਚ ਨਾਮਜ਼ਦ ਕੀਤੇ ਗੁਰਮੀਤ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕਰ ਲੈਣਗੇ ਅਤੇ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਧਰਨਾ ਮੁਲਤਵੀ ਕਰ ਦਿੱਤਾ।
ਪੈਟਰੋਲ ਪੰਪ ’ਤੇ ਡਾਕਾ ਮਾਰਨ ਦੀ ਯੋਜਨਾ ਬਣਾਉਣ ਵਾਲਾ ਭਗੌਡ਼ਾ ਕਾਬੂ
NEXT STORY