ਅੰਮ੍ਰਿਤਸਰ (ਸੰਜੀਵ) — ਪੁਤਲੀਘਰ ਸਥਿਤ ਆਪਣੇ ਘਰ 'ਚ ਕਲੀਨਿਕ ਚਲਾ ਰਹੇ ਡਾ. ਅਨੀਤ ਨੇ ਵਰਦੀਧਾਰੀਆਂ ਖਿਲਾਫ ਹਥਿਆਰ ਦਿਖਾ ਕੇ ਜ਼ਬਰੀ ਪੈਸੇ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਇਕ ਵਰਦੀਧਾਰੀ ਤੇ 2 ਸਿਵਲ ਡਰੈਸ 'ਚ ਆਏ ਪੁਲਸ ਕਰਮਚਾਰੀਆਂ ਨੇ ਰੇਡ ਪਾਈ, ਜਿਸ ਦੌਰਾਨ ਨਸ਼ੀਲੇ ਟੀਕੇ ਵੇਚਣ ਦਾ ਦੋਸ਼ ਲਗਾ ਕੇ ਪਿਸਤੌਲ ਦੀ ਨੌਕ 'ਤੇ ਪੈਸਿਆਂ ਦੀ ਮੰਗ ਕੀਤੀ।
ਡਾ. ਅਨੀਤ ਨੇ ਦੱਸਿਆ ਕਿ ਜਦ ਉਸ ਨੇ ਆਪਣੀ ਪਤਨੀ ਨੂੰ ਵੀਡੀਓ ਬਨਾਉਣ ਨੂੰ ਕਿਹਾ ਤਾਂ ਰੇਡ ਪਾਰਟੀ ਮੌਕੇ 'ਤੋਂ ਖਿਸਕ ਗਈ, ਉਦੋਂ ਤਕ ਮੁਹੱਲਾ ਨਿਵਾਸੀ ਇਕੱਠਾ ਹੋ ਚੁੱਕੇ ਸਨ ਤੇ ਥਾਣਾ ਕੈਂਟੋਨਮੈਂਟ ਦੇ ਇੰਚਾਰਜ ਪ੍ਰਵੇਸ਼ ਚੋਪੜਾ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਮੌਕੇ 'ਤੇ ਪਹੁੰਚੇ ਇੰਸਪੈਕਟਰ ਪ੍ਰਵੇਸ਼ ਚੋਪੜਾ ਨੇ ਵੀਡੀਓ ਲੈ ਕੇ ਰੇਡ ਪਾਰਟੀ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਜਾਰੀ ਕੀਤੇ ਨੰਬਰ, ਦੰਗੇ ਦੀ ਸੂਚਨਾ ਦੇਣ ਵਾਲਿਆਂ ਦੇ ਨਾਂ ਗੁਪਤ ਰੱਖੇ ਜਾਣਗੇ
NEXT STORY