ਅੰਮ੍ਰਿਤਸਰ (ਸੁਮਿਤ ਖੰਨਾ) — ਅੰਮ੍ਰਿਤਸਰ ਪੁਲਸ ਦੀ ਭੂਮਿਕਾ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਇਸ ਵਾਰ ਮਾਮਲਾ ਫਿਰੌਤੀ ਦਾ ਹੈ, ਜਿਸ 'ਚ ਕਿ ਪਰਿਵਾਰ ਨੇ ਪੁਲਸ ਕਰਮੀ ਦੀ ਇਕ ਵੀਡੀਓ ਬਣਾ ਕੇ ਖੁਲਾਸਾ ਕੀਤਾ ਹੈ, ਅਸਲ 'ਚ ਅੰਮ੍ਰਿਤਸਰ ਦੇ ਪੁਤਲੀਗੜ੍ਹ ਇਲਾਕੇ 'ਚ ਵਸੀ ਸ਼ਿਮਲਾ ਮਾਰਕੀਟ 'ਚ ਅਜੀਤ ਕੁਮਾਰ ਨਾਂ ਦੇ ਡਾਕਟਰ ਦਾ ਘਰ ਹੈ ਤੇ ਡਾਕਟਰ ਜਦ ਆਪਣੇ ਕਲੀਨਿਕ ਤੋਂ ਘਰ ਆਏ ਤਾਂ ਉਸ ਦੇ ਘਰ ਇਕ ਵਿਅਕਤੀ ਨੇ ਉਸ ਤੋਂ ਇਕ ਟੀਕੇ ਦੀ ਸਰਿੰਜ ਮੰਗੀ ਤੇ ਜਦ ਡਾਕਟਰ ਨੇ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ ਉਕਤ ਵਿਅਕਤੀ ਤੇ ਉਸ ਦੇ ਸਾਥੀ ਨੇ ਉਸ ਦੀ ਕਨਪਟੀ 'ਤੇ ਪਿਸਤੌਲ ਤਾਨ ਦਿੱਤੀ ਤੇ ਉਸ ਤੋਂ ਬਾਅਦ ਇਕ ਵਿਅਕਤੀ ਪੁਲਸ ਕਰਮੀ ਦੇ ਭੇਸ 'ਚ ਉਸ ਦੇ ਘਰ ਆਇਆ ਤੇ ਇਸ ਦੌਰਾਨ ਪੁਲਸ ਮੁਲਾਜ਼ਮ ਨੇ ਉਸ ਨੂੰ ਘਰ ਦੇ ਕਮਰੇ 'ਚ ਕੈਦ ਕਰ ਲਿਆ ਤੇ ਉਸ ਦੇ ਪੁੱਤਰ 'ਤੇ ਪਿਸਤੌਲ ਤਾਨ ਦਿੱਤੀ ਤੇ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਤੇ ਮੰਗ ਪੂਰੀ ਨਾ ਕਰਨ 'ਤੇ ਉਸ ਨੂੰ ਨਸ਼ੇ ਦੇ ਕੇਸ 'ਚ ਫਸਾਉਣ ਦੀ ਗੱਲ ਕਹੀ ਪਰ ਡਾਕਟਰ ਨੂੰ ਉਕਤ ਵਿਅਕਤੀ ਜੋ ਪੁਲਸ ਦੀ ਵਰਦੀ 'ਚ ਉਸ ਦੇ ਘਰ ਆਇਆ ਸੀ, ਉਸ 'ਤੇ ਸ਼ੱਕ ਹੋਇਆ ਕਿ ਇਕ ਪੁਲਸ ਵਾਲਾ ਆਮ ਆਦਮੀ 'ਤੇ ਪਿਸਤੌਲ ਕਿਵੇਂ ਤਾਨ ਸਕਦਾ ਹੈ। ਜਿਸ ਤੋਂ ਬਾਅਦ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀਡੀਓ ਬਨਾਉਣ ਲਈ ਕਿਹਾ ਤੇ ਡਾਕਟਰ ਦੀ ਪਤਨੀ ਨੇ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਹੱਲੇ ਦੇ ਲੋਕ ਵੀ ਡਾਕਟਰ ਦੇ ਘਰ ਆ ਗਏ ਤੇ ਮੁਹੱਲੇ ਦੇ ਲੋਕਾਂ ਨੇ ਪੁਲਸ ਕਰਮੀ ਨੂੰ ਫੜ੍ਹ ਲਿਆ ਪਰ ਇਸ ਤੋਂ ਬਾਅਦ ਪੁਲਸ ਕਰਮੀ ਦੇ ਭੇਸ 'ਚ ਆਇਆ ਵਿਅਕਤੀ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਕਰਮੀ ਨਾ ਤਾਂ ਸੀ. ਏ. ਸਟਾਫ ਹੈ ਤੇ ਨਾ ਹੀ ਸੰਬਧਿਤ ਥਾਣੇ ਦਾ ਕਰਮਚਾਰੀ ਹੈ। ਮਾਮਲਾ ਸਥਾਨਕ ਪੁਲਸ ਕੋਲ ਪਹੁੰਚਣ ਤੋਂ ਬਾਅਦ ਪੁਲਸ ਕਰਮੀ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਪਰਿਵਾਰ ਨੇ ਇਸ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਹੈ।
ਸਮਲਿੰਗਿਕ ਦੋਸ਼ਾਂ ਕਾਰਨ ਊਸ਼ਾ ਮਾਹੀ ਨੂੰ ਸ਼ਿਵ ਸੈਨਾ (ਸ) ਤੋਂ ਕੱਢਿਆ
NEXT STORY