ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਉਸ ਸਮੇਂ ਮਰੀਜ਼ਾਂ ਅਤੇ ਆਏ ਲੋਕਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਇਹ ਅਫ਼ਵਾਹ ਫੈਲ ਗਈ ਕਿ ਗੈਸ ਸਿਲੰਡਰ ਲੀਕ ਹੋ ਗਿਆ ਹੈ ਅਤੇ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਹੋ ਸਕਦੀ ਹੈ। ਇਸ ਅਫ਼ਵਾਹ ਦੇ ਫੈਲਦੇ ਹੀ ਕਈ ਮਰੀਜ਼ ਅਤੇ ਉਨ੍ਹਾਂ ਦੇ ਨਾਲ ਆਏ ਲੋਕ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਲੋਕਾਂ ਨੇ ਦੱਸਿਆ ਕਿ ਇਸ ਅਫ਼ਵਾਹ ਦੇ ਫੈਲਦੇ ਹੀ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਅਤੇ ਲੋਕ ਜਾਨ ਬਚਾਉਣ ਲਈ ਬਾਹਰ ਵੱਲ ਭੱਜਣ ਲੱਗੇ।
ਫਿਰ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਜਦੋਂ ਜਾ ਕੇ ਦੇਖਿਆ ਤਾਂ ਉੱਥੇ ਹਸਪਤਾਲ ’ਚ ਲੱਗਾ ਅੱਗ ਬੁਝਾਊ ਯੰਤਰ ਡਿੱਗਾ ਪਿਆ ਸੀ, ਜਿਸ ਵਿਚੋਂ ਅੱਗ ਬੁਝਾਉਣ ਵਾਲੀ ਗੈਸ ਲੀਕ ਹੋ ਰਹੀ ਸੀ। ਉਸ ਵਿਅਕਤੀ ਨੇ ਇਹ ਲੀਕ ਹੋ ਰਿਹਾ ਅੱਗ ਬੁਝਾਊ ਯੰਤਰ ਬਾਹਰ ਸੁੱਟ ਦਿੱਤਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਅਤੇ ਉਨ੍ਹਾਂ ਦਾ ਡਰ ਖ਼ਤਮ ਹੋਇਆ ਅਤੇ ਪਤਾ ਲੱਗਣ 'ਤੇ ਲੋਕ ਪਹਿਲਾਂ ਵਾਂਗ ਹਸਪਤਾਲ ਆਉਣੇ ਸ਼ੁਰੂ ਹੋ ਗਏ।
ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ
NEXT STORY