ਚੰਡੀਗੜ੍ਹ (ਪਾਲ) : ਜੀ. ਐੱਮ. ਸੀ. ਐੱਚ.-32 ਹਸਪਤਾਲ 'ਚ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਡਾਕਟਰਾਂ ਦੀ ਸਪੈਸ਼ਲ ਡਿਊਟੀ ਲਾਈ ਗਈ ਹੈ, ਤਾਂ ਕਿ ਮਰੀਜ਼ ਦੇ ਨਾਲ-ਨਾਲ ਉਹ ਦੂਜੇ ਲੋਕਾਂ ਦਾ ਵੀ ਧਿਆਨ ਰੱਖ ਸਕਣ। ਦੇਸ਼ ਭਰ 'ਚ ਲਾਕਡਾਊਨ ਹੈ ਪਰ ਮੈਡੀਕਲ ਫੀਲਡ ਦੇ ਲੋਕ ਇਸ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦਾ ਕੰਮ ਜੀਅ ਜਾਨ ਨਾਲ ਕਰ ਰਹੇ ਹਨ। ਜੀ. ਐੱਮ. ਸੀ. ਐੱਚ. 'ਚ ਕੋਵਿਡ- 19 ਦੇ ਮਰੀਜ਼ਾਂ ਦੀ ਤਰ੍ਹਾਂ ਹੀ ਡਾਕਟਰਾਂ ਤੋਂ ਲੈ ਕੇ ਸੈਨੀਟੇਸ਼ਨ ਵਰਕਰ ਵੀ ਹਸਪਤਾਲ 'ਚ ਹੀ ਰਹਿ ਰਹੇ ਹਨ। ਐਡਮਿਨਿਸਟ੍ਰੇਸ਼ਨ ਅਨਸਾਰ ਡਾਕਟਰਾਂ ਨੂੰ ਪੰਜ ਦਿਨ ਦੀ ਡਿਊਟੀ 'ਤੇ ਤੈਨਾਤ ਕੀਤਾ ਗਿਆ ਹੈ।
ਹਸਪਤਾਲ ਦਾ ਸਟਾਫ ਹਾਈ ਰਿਸਕ 'ਤੇ
ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ। ਅਜਿਹੇ 'ਚ ਮਰੀਜ਼ਾਂ ਦਾ ਇਲਾਜ ਕਰ ਰਿਹਾ ਸਟਾਫ ਵੀ ਹਾਈ ਰਿਸਕ 'ਤੇ ਹੈ। ਡਾਕਟਰ ਅਤੇ ਦੂਜਾ ਸਟਾਫ ਨਰਸਿੰਗ, ਤਕਨੀਸ਼ੀਅਨ ਅਤੇ ਸੈਨੀਟੇਸ਼ਨ ਵਰਕਰ ਲਗਾਤਾਰ ਕੰਮ ਕਰ ਰਿਹਾ ਹੈ। ਪੰਜ ਦਿਨ ਤੋਂ ਬਾਅਦ ਸਾਰੇ ਸਟਾਫ ਨੂੰ ਇਕ ਹਫਤੇ ਲਈ ਘਰ ਹੀ ਸੈਲਫ ਆਈਸੋਲੇਸ਼ਨ ਲਈ ਬੋਲਿਆ ਜਾ ਰਿਹਾ ਹੈ, ਤਾਂ ਕਿ ਜੇਕਰ ਇਸ ਦੌਰਾਨ ਉਨ੍ਹਾਂ 'ਚ ਕੋਈ ਸੰਕਰਮਣ ਆਉਂਦੇ ਹਨ ਤਾਂ ਉਹ ਖੁਦ ਇਸਨੂੰ ਜਾਨ ਸਕਣ। ਨਾਲ ਹੀ ਹੈਲਥ ਕੇਅਰ ਨਾਲ ਜੁੜੇ ਲੋਕਾਂ ਦਾ ਪਰਿਵਾਰ ਇਸ ਵਾਇਰਸ ਤੋਂ ਬਚਿਆ ਰਹੇ।
ਇਹ ਵੀ ਪੜ੍ਹੋ ► ਵੱਡੀ ਖ਼ਬਰ : ਜਲੰਧਰ 'ਚ 5ਵਾਂ ਮਾਮਲਾ, 27 ਸਾਲਾ ਨੌਜਵਾਨ ਕੋਰੋਨਾ ਦੀ ਲਪੇਟ 'ਚ
ਹਸਪਤਾਲ 'ਚ ਹੀ ਸਟੇਅ ਕਰ ਰਿਹਾ ਸਟਾਫ
ਡਿਊਟੀ ਨੂੰ ਇਸ ਤਰ੍ਹਾਂ ਡਿਵਾਈਡ ਕੀਤਾ ਗਿਆ ਹੈ ਕਿ ਪੂਰੇ ਸਟਾਫ ਨੂੰ ਕੰਮ ਤੋਂ ਬਾਅਦ ਹਸਪਤਾਲ 'ਚ ਅਕੋਮੋਡੇਸ਼ਨ ਦਿੱਤੀ ਗਈ ਹੈ। ਖਾਣ ਪੀਣ ਨੂੰ ਲੈ ਕੇ ਦੂਜੀਆਂ ਸਾਰੀਆਂ ਚੀਜ਼ਾਂ ਨੂੰ ਉਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਮੈਡੀਸਨ, ਵਾਇਰੋਲਾਜੀ ਡਿਪਾਰਟਮੈਂਟ ਦੇ ਡਾਕਟਰਾਂ ਨੂੰ ਕੋਵਿਡ ਮਰੀਜ਼ ਅਧੀਨ ਰੱਖਿਆ ਗਿਆ ਹੈ। ਸੀਨੀਅਰ ਕੰਸਲਟੈਂਟ ਨਾਲ ਹੀ ਜੂਨੀਅਰ ਡਾਕਟਰ 24 ਘੰਟੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।
ਡਾਕਟਰ, ਨਰਸਿੰਗ, ਸੈਨੀਟੇਸ਼ਨ ਵਰਕਰ ਅਤੇ ਦੂਜੇ ਸਟਾਫ ਦੀ ਡਿਊਟੀ ਇਸ ਤਰ੍ਹਾਂ ਨਾਲ ਲਾਈ ਗਈ ਹੈ, ਤਾਂ ਕਿ ਉਹ ਵੀ ਸੇਫ ਰਹਿਣ। ਨਾਲ ਹੀ ਉਨ੍ਹਾਂ ਦੇ ਪਰਿਵਾਰ ਵੀ ਇਸ ਵਾਇਰਸ ਤੋਂ ਬਚੇ ਰਹਿਣ। ਸੈਲਫ ਆਈਸੋਲੇਸ਼ਨ ਹੋਣ ਨਾਲ ਉਹ ਖੁਦ ਆਪਣਾ ਐਗਜ਼ਾਮਿਨ ਕਰ ਸਕਣਗੇ।
-ਅਨਿਲ ਮੌਦਗਿਲ, ਐਡਮਨਿਸਟ੍ਰੇਸ਼ਨ ਸਪੋਕਸਪਰਸਨ, ਜੀ. ਐੱਮ. ਸੀ. ਐੱਚ.-32।
ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 37 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 6, ਹੁਸ਼ਿਆਰਪੁਰ ਦੇ 5, ਜਲੰਧਰ ਦੇ 5, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ 'ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।
ਇਹ ਵੀ ਪੜ੍ਹੋ ► ਕੋਰੋਨਾ ਸੰਕਟ 'ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ
ਇਹ ਵੀ ਪੜ੍ਹੋ ► ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ
ਬਰਨਾਲਾ 'ਚ ਪੁਲਸ ਮੁਲਾਜ਼ਮ ਸਣੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਆਏ ਸਾਹਮਣੇ
NEXT STORY