ਚੰਡੀਗੜ੍ਹ : ਆਪਣੀਆਂ ਸਹੂਲਤਾਂ ਦੇ ਚੱਕਰ 'ਚ ਪੰਜਾਬ ਦੇ ਜਿਹੜੇ ਡਾਕਟਰ ਡੈਪੁਟੇਸ਼ਨ 'ਤੇ ਚਲੇ ਗਏ ਹਨ ਅਤੇ ਵਾਪਸ ਆਪਣੇ ਗ੍ਰਹਿ ਜ਼ਿਲੇ ਨਹੀਂ ਪਰਤੇ, ਹੁਣ ਅਜਿਹੇ ਡਾਕਟਰਾਂ ਨੂੰ ਵਾਪਸ ਮੁੜਨਾ ਹੀ ਪਵੇਗਾ ਕਿਉਂਕਿ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੇ ਅਜਿਹੇ ਡਾਕਟਰਾਂ ਨੂੰ ਵਾਪਸ ਗ੍ਰਹਿ ਜ਼ਿਲਿਆਂ 'ਚ ਭੇਜਣ ਦਾ ਫੈਸਲਾ ਲਿਆ ਹੈ। ਪੰਜਾਬ 'ਚ ਡਾਕਟਰਾਂ ਦੀ ਘਾਟ ਚੱਲ ਰਹੀ ਹੈ, ਇਸ ਦੇ ਬਾਵਜੂਦ ਵੀ 53 ਡਾਕਟਰ ਤੇ 87 ਪੈਰਾ ਮੈਡੀਕਲ ਸਟਾਫ ਚੰਡੀਗੜ੍ਹ ਅਤੇ ਦਿੱਲੀ 'ਚ ਡੈਪੁਟੇਸ਼ਨ 'ਤੇ ਚੱਲ ਰਹੇ ਹਨ। ਕੁਝ ਡਾਕਟਰ ਤਾਂ ਸਿਆਸੀ ਜਾਂ ਅਫਸਰਸ਼ਾਹੀ ਤੱਕ ਪਹੁੰਚ ਦੇ ਚੱਲਦਿਆਂ ਆਪਣੀ ਗ੍ਰਹਿ ਜ਼ਿਲੇ 'ਚ ਵਾਪਸੀ ਰੁਕਵਾ ਲੈਂਦੇ ਹਨ। ਇੰਨਾ ਹੀ ਨਹੀਂ, ਪਿਛਲੇ 4 ਸਾਲਾਂ 'ਚ ਡੈਪੁਟੇਸ਼ਨ 'ਤੇ ਸੇਵਾਵਾਂ ਦਿੰਦੇ ਹੋਏ 23 ਸੀਨੀਅਰ ਡਾਕਟਰਾਂ ਤਾਂ ਰਿਟਾਇਰ ਵੀ ਹੋ ਚੁੱਕੇ ਹਨ।
ਅਸਲ 'ਚ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਡੈਪੁਟੇਸ਼ਨ 'ਤੇ ਗਿਆ ਹੋਇਆ ਹੈ, ਜਿਸ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਭੱਜਣਾ ਪੈਂਦਾ ਹੈ। ਜੋ ਲੋਕ ਪ੍ਰਾਈਵੇਟ ਹਸਪਤਾਲਾਂ ਦੀਆਂ ਸੇਵਾਵਾਂ ਨਹੀਂ ਲੈ ਸਕਦੇ, ਉਨ੍ਹਾਂ ਨੂੰ ਕਈ ਵਾਰ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਇਸ ਲਈ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਹੀ ਉਨ੍ਹਾਂ ਦੇ ਘੱਟ ਬਜਟ 'ਚ ਉਚਿਤ ਇਲਾਜ ਮਿਲੇ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਨੀਤੀ ਬਣਾਈ ਹੈ ਤਾਂ ਜੋ ਵੱਡੇ ਡਾਕਟਰ ਵੀ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਸੇਵਾਵਾਂ ਦੇ ਸਕਣ।
ਕੜਾਕੇ ਦੀ ਠੰਢ ਕਾਰਨ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਦਾ ਸਮਾਂ ਬਦਲਿਆ
NEXT STORY