ਖੰਨਾ (ਵਿਪਨ) : ਖੰਨਾ ਦੇ ਮਾਡਲ ਟਾਊਨ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਹਲਕਾਈ ਕੁੱਤੀ ਨੇ ਦਰਜਨ ਦੇ ਕਰੀਬ ਲੋਕਾਂ ਨੂੰ ਬੁਰੀ ਤਰ੍ਹਾਂ ਵੱਢ ਲਿਆ। ਇਸ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਨ੍ਹਾਂ 'ਚੋਂ ਕਈ ਵਿਅਕਤੀਆਂ ਨੂੰ ਕੁੱਤੀ ਨੇ ਇੰਨੀ ਬੁਰ੍ਹੀ ਤਰ੍ਹਾਂ ਨੋਚਿਆ ਕਿ ਉਨ੍ਹਾਂ ਨੂੰ 35 ਟਾਂਕੇ ਲਗਵਾਉਣੇ ਪਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਟਰਾਂਸਪੋਰਟਰ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਸਿਵਿਆਂ 'ਚ ਪਈ ਲਾਸ਼ ਦੀ ਹਾਲਤ ਦੇਖ ਕੰਬੇ ਲੋਕ
ਬੇਸ਼ੱਕ ਹਲਕਾਈ ਹੋਈ ਕੁੱਤੀ ਨੂੰ ਇਲਾਕਾ ਵਾਸੀਆਂ ਨੇ ਮਾਰ ਦਿੱਤਾ ਪਰ ਫਿਰ ਵੀ ਅਹਿਤਿਆਤ ਦੇ ਤੌਰ 'ਤੇ ਕੁੱਤੀ ਦੇ ਬੱਚਿਆਂ ਦੀ ਵੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਦੁੱਧ ਪਿਲਾ ਕੇ ਬੀੜ ਦੇ ਇਲਾਕੇ 'ਚ ਛੱਡ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਡਰ ਵਾਲਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਦਿਲ ਦਹਿਲਾ ਦੇਣ ਵਾਲੀ ਘਟਨਾ, ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਿਆ ਨੌਜਵਾਨ
ਜ਼ਿਕਰਯੋਗ ਹੈ ਕਿ ਖੰਨਾ ਦੀਆਂ ਗਲੀਆਂ ਅਤੇ ਬਜ਼ਾਰਾਂ 'ਚ ਅਵਾਰਾ ਕੁੱਤੇ ਅਕਸਰ ਦੇਖੇ ਜਾਂਦੇ ਹਨ। ਰੋਜ਼ਾਨਾ ਇਨ੍ਹਾਂ ਕੁੱਤਿਆਂ ਵੱਲੋਂ ਬੱਚੇ, ਬੁੱਢੇ ਅਤੇ ਹੋਰ ਲੋਕਾਂ ਨੂੰ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਕੁੱਤੇ ਲੋਕਾਂ ਲਈ ਲਗਾਤਾਰ ਖ਼ਤਰਾ ਬਣੇ ਹੋਏ ਹਨ, ਜਿਸ ਦਾ ਹੱਲ ਕੱਢਿਆ ਜਾਣਾ ਬੇਹੱਦ ਜ਼ਰੂਰੀ ਹੈ।
ਨੋਟ : ਪੰਜਾਬ 'ਚ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
ਵੱਡੀ ਖ਼ਬਰ : ਟਰਾਂਸਪੋਰਟਰ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਸਿਵਿਆਂ 'ਚ ਪਈ ਲਾਸ਼ ਦੀ ਹਾਲਤ ਦੇਖ ਕੰਬੇ ਲੋਕ
NEXT STORY