ਲੁਧਿਆਣਾ (ਰਾਜ): ਸਾਈਬਰ ਠੱਗਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਾਈਬਰ ਸੈੱਲ ਦੀ ਟੀਮ ਨੇ ਡੋਮਿਨੋਜ਼ ਏਜੰਸੀ ਦਿਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਕਰਨ ਵਾਲੇ ਦੂਜੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ, ਏ.ਡੀ.ਸੀ.ਪੀ. (ਸਾਈਬਰ ਕ੍ਰਾਈਮ) ਵੈਭਵ ਸਹਿਗਲ ਅਤੇ ਏ.ਸੀ.ਪੀ. (ਸਾਈਬਰ ਕ੍ਰਾਈਮ) ਮੁਰਾਦ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਮੁਕੱਦਮਾ ਨੰਬਰ 2 (ਮਿਤੀ 24-06-2024) ਦੇ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਸ ਇਸ ਮੁਲਜ਼ਮ ਨੂੰ ਬਿਹਾਰ ਦੀ ਕੇਂਦਰੀ ਜੇਲ੍ਹ ਨਵਾਦਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ।
ਐੱਸ.ਐੱਚ.ਓ. ਸਤਵੀਰ ਸਿੰਘ ਅਤੇ ਐੱਸ.ਆਈ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਸਾਥੀ ਨਾਲ ਮਿਲ ਕੇ ਕਾਰੋਬਾਰੀ ਨੂੰ ਡੋਮਿਨੋਜ਼ ਦੀ ਏਜੰਸੀ ਦਿਵਾਉਣ ਦਾ ਝਾਂਸਾ ਦਿੱਤਾ ਸੀ। ਸ਼ਾਤਰਾਂ ਨੇ ਜਾਲ ਵਿਛਾ ਕੇ ਪੀੜਤ ਤੋਂ ਕਰੀਬ 20 ਲੱਖ ਰੁਪਏ ਦੀ ਮੋਟੀ ਰਕਮ ਠੱਗ ਲਈ ਸੀ। ਇਸ ਮਾਮਲੇ ਵਿਚ ਪੁਲਸ ਨੇ ਪਹਿਲਾਂ ਇਕ ਮੁਲਜ਼ਮ ਨੂੰ ਬਿਹਾਰ ਤੋਂ ਕਾਬੂ ਕੀਤਾ ਸੀ। ਉਸ ਤੋਂ ਬਾਅਦ ਹੁਣ ਦੂਜੇ ਮੁਲਜ਼ਮ ਨੂੰ ਬਿਹਾਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਵਿਚ ਮੁਲਜ਼ਮ ਨੇ ਸਾਈਬਰ ਠੱਗੀ ਦੇ ਨੈੱਟਵਰਕ ਅਤੇ ਆਪਣੇ ਹੋਰ ਸਾਥੀਆਂ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਸ ਹੁਣ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਇਸ ਗਿਰੋਹ ਨੇ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਅਨਿੰਦਿਤਾ ਮਿੱਤਰਾ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ
NEXT STORY