ਚੰਡੀਗੜ੍ਹ (ਆਸ਼ੀਸ਼)- ਆਉਣ ਵਾਲੇ ਦਿਨਾਂ ਵਿਚ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ, ਇਸ ਲਈ ਇਨ੍ਹਾਂ ਦਿਨਾਂ ਵਿਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਬਚਾਉਣ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ। ਇਹ ਸਹਿਯੋਗ ਸਕੂਲਾਂ ਤੋਂ ਲੈ ਕੇ ਘਰ ਵਿਚ ਪਰਿਵਾਰ ਦੇ ਹਰ ਮੈਂਬਰ ਤੋਂ ਮਿਲਣਾ ਜ਼ਰੂਰੀ ਹੈ।
ਇਨ੍ਹੀਂ ਦਿਨੀਂ ਬੱਚਿਆਂ ਦੀ ਸਭ ਤੋਂ ਵੱਧ ਮਦਦ ਮਾਪੇ ਕਰ ਸਕਦੇ ਹਨ ਕਿਉਂਕਿ ਮਾਪਿਆਂ ਦੀਆਂ ਉਮੀਦਾਂ ਦਾ ਬੋਝ ਬੱਚਿਆਂ ਨੂੰ ਢੋਹਣਾ ਪੈਂਦਾ ਹੈ ਅਤੇ ਮਾਪਿਆਂ ਦੀਆਂ ਇਨ੍ਹਾਂ ਇੱਛਾਵਾਂ ਦਾ ਬੋਝ ਬੱਚਿਆਂ ’ਤੇ ਪੜ੍ਹਾਈ ਨਾਲੋਂ ਜ਼ਿਆਦਾ ਹੋ ਜਾਂਦਾ ਹੈ। ਇਸੇ ਲਈ ਇਨ੍ਹੀਂ ਦਿਨੀਂ ਸਕੂਲ ਵਿਚ ਪੜ੍ਹਣ ਵਾਲੇ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਵਾਧੂ ਬੋਝ ਤੋਂ ਬਚਾਉਣ ਲਈ ਤਜ਼ਰਬੇਕਾਰ ਅਧਿਆਪਕ ਕੁਝ ਸੁਝਾਅ ਲੈ ਕੇ ਆਏ ਹਨ। ਕੇਂਦਰੀ ਵਿਦਿਆਲਿਆ ਸੰਗਠਨ ਦੀ ਸਾਬਕਾ ਸਹਾਇਕ ਕਮਿਸ਼ਨਰ ਅਤੇ ਕਰੀਅਰ ਵਿਸ਼ਲੇਸ਼ਕ ਸ਼ਾਮ ਚਾਵਲਾ ਵਲੋਂ ਆਉਣ ਵਾਲੇ ਦਿਨਾਂ ਵਿਚ ਸਕੂਲੀ ਬੱਚਿਆਂ ਨੂੰ ਅਜਿਹੇ ਕਿਸੇ ਵੀ ਦਬਾਅ ਤੋਂ ਬਚਾਉਣ ਲਈ ਕੁਝ ਟਿਪਸ ਸੁਝਾਏ।
ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣ ਦੇ ਹੋਏ ਉਨ੍ਹਾਂ ਦਾ ਮਾਰਗਦਰਸ਼ਕ ਕਰ ਸਕਦੇ ਹਨ ਮਾਪੇ
ਬੱਚੇ ਦੇ ਵਿਕਾਸ ਦੇ ਹਰ ਪੜਾਅ ’ਤੇ ਮਾਪਿਆਂ ਦੀ ਭੂਮਿਕਾ ਅਹਿਮ ਹੁੰਦੀ ਹੈ। ਜਿਵੇਂ-ਜਿਵੇਂ ਵਿਦਿਆਰਥੀ 10 ਅਤੇ 12 ਦੀਆਂ ਪ੍ਰੀਖਿਆਵਾਂ ਦੇ ਨੇੜੇ ਆਉਂਦੇ ਹਨ, ਮਾਪਿਆਂ ਦੇ ਸਮਰਥਨ ਦੀ ਮਦਦ ਅਤੇ ਮਾਰਗਦਰਸ਼ਨ ਬੱਚਿਆਂ ਲਈ ਬਹੁਤ ਅਹਿਮੀਅਤ ਰੱਖਣ ਲਗਦੇ ਹਨ। ਇਸ ਨਾਜ਼ੁਕ ਸਮੇਂ ਦੌਰਾਨ ਮਾਪਿਆਂ ’ਤੇ ਵੀ ਦਬਾਅ ਆਉਂਦਾ ਹੈ ਕਿ ਉਨ੍ਹਾਂ ਦੇ ਬੱਚੇ ਕੀ ਕਰਨਗੇ ਅਤੇ ਇਹੋ ਵਾਧੂ ਦਬਾਅ ਤਣਾਅ ਦੇ ਰੂਪ ਵਿਚ ਅਣਜਾਣੇ ਵਿਚ ਉਨ੍ਹਾਂ ਦੇ ਬੱਚਿਆਂ ’ਤੇ ਪ੍ਰਭਾਵ ਪਾ ਸਕਦਾ ਹੈ।
ਪਰ ਅਜਿਹੇ ਸਮੇਂ ਵਿਚ ਜੇਕਰ ਮਾਪੇ ਆਪਣੇ ਬੱਚਿਆਂ ਨਾਲ ਉਨ੍ਹਾਂ ਦੀਆਂ ਵਿਦਿਅਕ ਚਿੰਤਾਵਾਂ, ਇੱਛਾਵਾਂ ਅਤੇ ਭਵਿੱਖ ਦੀ ਭਲਾਈ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਤਾਂ ਬਿਹਤਰ ਹੋਵੇਗਾ। ਮਾਪੇ ਆਪਣੇ ਬੱਚਿਆਂ ਦੇ ਵਿਚਾਰਾਂ ਨੂੰ ਸੁਣਨ ਅਤੇ ਸਿੱਖਣ ਦੀ ਪ੍ਰਕਿਰਿਆ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨਾਲ ਅਨੁਭਵ ਸਾਂਝੇ ਕਰਨ। ਮਾਪੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀਆਂ ਨਿੱਜੀ ਇੱਛਾਵਾਂ ਮੁਤਾਬਿਕ ਉਨ੍ਹਾਂ ਦੀ ਸਮਰਥਾ ਅਤੇ ਬੱਚਿਆਂ ਦੇ ਹੁਨਰ ਪ੍ਰਤੀ ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣਦੇ ਹੋਏ ਉਨ੍ਹਾਂ ਦਾ ਮਾਰਗਦਰਸ਼ਨ ਕਰ ਸਕਦੇ ਹਨ।
ਪ੍ਰੀਖਿਆ ਹੀ ਨਹੀਂ ਕਈ ਰਸਤਿਆਂ ਰਾਹੀਂ ਆਉਂਦੀ ਹੈ ਸਫਲਤਾ
ਬੱਚਿਆਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੇਕਰ ਉਨ੍ਹਾਂ ਦੀ ਇੱਛਾ ਮੁਤਾਬਿਕ ਨਤੀਜੇ ਨਹੀਂ ਆਉਂਦੇ ਹਨ, ਤਾਂ ਉਸ ਲਈ ਪਲਾਨ ਬੀ ਤਿਆਰ ਰੱਖਣਾ ਜ਼ਰੂਰੀ ਹੈ। ਕਈ ਵਾਰ ਨਤੀਜੇ ਬੱਚਿਆਂ ਦੀ ਪਸੰਦ ਅਨੁਸਾਰ ਨਹੀਂ ਨਿਕਲਦੇ ਤਾਂ ਅਜਿਹੇ ਹਾਲਾਤ ਵਿਚ ਮਾਪਿਆਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਜ਼ਿੰਦਗੀ ਵਿਚ ਸਫ਼ਲਤਾ ਵੱਖ-ਵੱਖ ਰੂਪਾਂ ਵਿਚ ਸਾਡੇ ਸਾਹਮਣੇ ਆਉਂਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਹ ਸਫ਼ਲਤਾ ਸਿਰਫ ਇਮਤਿਹਾਨ ਦੇ ਅੰਕਾਂ ਨਾਲ ਹੀ ਤੈਅ ਹੋਵੇ।
ਇਸ ਲਈ ਇਹ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਇਮਤਿਹਾਨਾਂ ਵਿਚ ਘੱਟ ਅੰਕ ਪ੍ਰਾਪਤ ਕਰਨ ’ਤੇ ਨਾ ਸਿਰਫ਼ ਉਤਸ਼ਾਹਿਤ ਕਰਨ ਸਗੋਂ ਉਨ੍ਹਾਂ ਲਈ ਨਵੇਂ ਰਾਹ ਵੀ ਸੁਝਾਉਣ। ਇਹ ਨਵੇਂ ਰਸਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ ਅਜਿਹੇ ਸਮੇਂ ਲਈ ਪਹਿਲਾਂ ਤੋਂ ਇਕ ਵਿਕਲਪ ਜਾਂ ਯੋਜਨਾ ਬੀ ਦੇ ਰੂਪ ਵਿਚ ਤਿਆਰ ਰੱਖਣਾ ਚਾਹੀਦਾ ਹੈ। ਮਾਪਿਆਂ ਲਈ ਡਾਊਨਟਾਈਮ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਬੱਚਿਆਂ ਦੇ ਨਾਲ ਬਰੇਕ ਦੇ ਨਾਲ ਇਕ ਸੰਤੁਲਿਤ ਅਧਿਐਨ ਪ੍ਰੋਗਰਾਮ ’ਤੇ ਸਹਿਯੋਗ ਕਰਨਾ ਚਾਹੀਦਾ।
ਇਹ ਵੀ ਪੜ੍ਹੋ- ਜਲੰਧਰ ਬਣਿਆ 0.01 ਫ਼ੀਸਦੀ ਪੈਂਡੈਂਸੀ ਨਾਲ ਨਾਗਰਿਕ ਕੇਂਦਰੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ
ਬੱਚਿਆਂ ਦੇ ਖਾਣ-ਪੀਣ ’ਤੇ ਵੀ ਧਿਆਨ ਦੇਣਾ ਜ਼ਰੂਰੀ
ਇਮਤਿਹਾਨਾਂ ਦੇ ਦਿਨਾਂ ਦੌਰਾਨ ਪੇਪਰਾਂ ਦੀ ਤਿਆਰੀ ਕਾਰਨ ਬੱਚੇ ਖਾਣ-ਪੀਣ ’ਤੇ ਧਿਆਨ ਨਹੀਂ ਦੇ ਪਾਉਂਦੇ। ਇਸ ਲਈ ਮਾਪਿਆਂ ਲਈ ਵੀ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਖੁਰਾਕ ਵੱਲ ਵੀ ਧਿਆਨ ਦੇਣ। ਇਨ੍ਹੀਂ ਦਿਨੀਂ ਬੱਚਿਆਂ ਨੂੰ ਫਾਸਟ ਫੂਡ ਦੀ ਬਜਾਏ ਮੇਵੇ, ਫਲ ਅਤੇ ਸਬਜ਼ੀਆਂ, ਜੋ ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਅਤੇ ਤਰੋਤਾਜ਼ਾ ਰੱਖਣ ਵਾਲਾ ਪੌਸ਼ਟਿਕ ਭੋਜਨ ਦੇਣ। ਬੱਚਿਆਂ ਨਾਲ ਉਨ੍ਹਾਂ ਦੀ ਇਕਾਗਰਤਾ ਬਣਾਏ ਰਖਣ ਅਤੇ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਵਿਚ ਮਦਦ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਚਰਚਾ ਕਰਨ।
ਇਨ੍ਹਾਂ ਦਿਨਾਂ ਵਿਚ ਬੱਚਿਆਂ ਨੂੰ ਸਿਹਤਮੰਦ ਨੀਂਦ ਲੈਣ ਵਿਚ ਮਦਦ ਕਰਨ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਆਰਾਮ ਕਰਨ ਵਿਚ ਮਦਦ ਕਰਨਾ ਯਕੀਨੀ ਬਣਾਉਣ। ਬੱਚਿਆਂ ਦੇ ਮਨੋਬਲ ਨੂੰ ਵਧਾਉਣ ਅਤੇ ਪ੍ਰੇਰਿਤ ਕਰਨ ਲਈ ਘਰ ਵਿਚ ਸਕਾਰਾਤਮਕ ਮਾਹੌਲ ਨੂੰ ਬੜਾਵਾ ਦਿੱਤਾ ਜਾਏ। ਤਣਾਅ-ਮੁਕਤ ਕਰਨ ਵਾਲੀਆਂ ਤਕਨੀਕਾਂ ਜਿਵੇਂ ਡੂੰਘੇ ਸਾਹ ਲੈਣਾ, ਮਾਈਂਡਫੁਲਨੈੱਸ ਜਾਂ ਯੋਗਾ ਦੇ ਛੋਟੇ ਸੈਸ਼ਨ ਵਰਗੀਆਂ ਤਕਨੀਕਾਂ ਸਿਖਾਓ। ਉਨ੍ਹਾਂ ਦੇ ਸ਼ੌਕ ਜਾਂ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰੋ ਅਤੇ ਬੱਚਿਆਂ ਨੂੰ ਤਣਾਅ ਤੋਂ ਬਚਾਉਣ ਲਈ ਰਚਨਾਤਮਕ ਸਹਿਯੋਗ ਪ੍ਰਦਾਨ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਸਮ ਵਿਭਾਗ ਵੱਲੋਂ ‘ਘਾਤਕ ਕੋਲਡ ਡੇਅ’ ਦੀ ਚਿਤਾਵਨੀ, 1 ਡਿਗਰੀ 'ਤੇ ਪੁੱਜਾ ਤਾਪਮਾਨ, ਜਾਣੋ ਭਵਿੱਖਬਾਣੀ
NEXT STORY