ਜਲੰਧਰ (ਚੋਪੜਾ)— ਨਸ਼ਿਆਂ ਖਿਲਾਫ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਲੜਾਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਨੀਵਾਰ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਜੂਨੀਅਰ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣਾ ਡੋਪ ਟੈਸਟ ਕਰਵਾਇਆ।
ਇਸ ਦੌਰਾਨ ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਪੰਜਾਬ 'ਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਕਾਂਗਰਸ ਸੁੱਖ ਦਾ ਸਾਹ ਲਵੇਗੀ। ਉਨ੍ਹਾਂ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਸ਼ੇ ਦੀ ਵਿਕਰੀ ਖਿਲਾਫ ਲਾਮਬੰਦ ਹੋ ਜਾਣ। ਜਿੱਥੇ ਵੀ ਚੋਰੀ-ਛੁਪੇ ਅਜਿਹਾ ਕੰਮ ਹੁੰਦਾ ਹੈ, ਇਸ ਬਾਰੇ ਕਿਸੇ ਵੀ ਕਾਂਗਰਸੀ ਜਾਂ ਪੁਲਸ ਨੂੰ ਸੂਚਿਤ ਕਰਨ। ਵਿਧਾਇਕ ਜੂਨੀਅਰ ਹੈਨਰੀ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਵੱਲੋਂ ਸੱਤਾ ਸੰਭਾਲਦੇ ਹੀ ਡਰੱਗ ਮਾਫੀਆ ਖਿਲਾਫ ਸ਼ੁਰੂ ਕੀਤੀ ਗਈ ਲੜਾਈ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਆਗੂ ਨਸ਼ਿਆਂ ਨੂੰ ਲੈ ਕੇ ਕਾਂਗਰਸ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਕੇ ਦੇਖਣ। ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਸ਼ਿਆਂ ਖਿਲਾਫ ਲੜਾਈ 'ਚ ਇਕਜੁਟ ਹੋ ਕੇ ਲੜਨ ਦਾ ਬਿਆਨ ਹਾਸੋਹੀਣਾ ਹੈ। ਇਸ ਮੌਕੇ ਡਾ. ਕਸ਼ਮੀਰੀ ਲਾਲ, ਪਰਮਜੀਤ ਕਾਹਲੋਂ, ਰਮਿਤ ਦੱਤਾ ਅਤੇ ਹੋਰ ਮੌਜੂਦ ਸਨ।
ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਨਾਲ 3 ਮਜਦੂਰਾਂ ਦੀ ਮੌਤ (ਵੀਡੀਓ)
NEXT STORY