ਫਿਰੋਜ਼ਪੁਰ(ਮਲਹੋਤਰਾ)—ਇਕ ਸਾਲ ਪਹਿਲਾਂ ਵਿਆਹੀ ਲੜਕੀ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਥਾਣਾ ਵੁਮੈਨ ਸੈੱਲ ਪੁਲਸ ਨੇ ਉਸਦੇ ਪਤੀ ਤੇ ਸੱਸ ਵਿਰੁੱਧ ਕੇਸ ਦਰਜ ਕੀਤਾ ਹੈ। ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਪੀੜਤ ਰੇਨੂੰ ਪੁੱਤਰੀ ਸਵ. ਜੋਗਿੰਦਰ ਸਿੰਘ ਪਿੰਡ ਨੂਰਪੁਰ ਸੇਠਾਂ ਨੇ ਸ਼ਿਕਾਇਤ 'ਚ ਦੱਸਿਆ ਕਿ ਦਸੰਬਰ 2016 ਵਿਚ ਉਸਦਾ ਵਿਆਹ ਹਰਜਿੰਦਰ ਸਿੰਘ ਪੁੱਤਰ ਪ੍ਰੇਮ ਵਾਸੀ ਪਿੰਡ ਰਾਮਪੁਰਾ ਥਾਣਾ ਕੁਲਗੜ੍ਹੀ ਨਾਲ ਹੋਇਆ ਸੀ। ਉਸਦਾ ਪਤੀ ਤੇ ਸੱਸ ਵੀਨਾ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਹਨ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦੋਸ਼ ਸਹੀ ਪਾਏ ਜਾਣ 'ਤੇ ਦੋਵਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਗ੍ਰਿਫਤਾਰੀ ਦੀ ਕਾਰਵਾਈ ਜਾਰੀ ਹੈ।
ਅਣਪਛਾਤੇ ਚੋਰ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ
NEXT STORY