ਅੰਮ੍ਰਿਤਸਰ - ਪਿਛਲੇ ਦਸ ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਣ ਲਈ ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰਨ ਦੇ ਤੀਜੇ ਅਤੇ ਆਖਰੀ ਦਿਨ ਅਕਾਲੀ ਦਲ ਵਲੋਂ ਗੁਰਦੁਆਰਾ ਸਾਹਿਬ 'ਚ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਣੇ-ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਤੋਂ ਬਾਅਦ ਮਨ ਦਾ ਭਾਰ ਹੌਲਾ ਹੋ ਗਿਆ ਹੈ। ਇਸ ਮੌਕੇ ਜਦੋਂ ਉਨ੍ਹਾਂ ਤੋਂ ਬਰਗਾੜੀ ਮਾਮਲੇ ਦੇ ਸੰਬਧ 'ਚ ਸਵਾਲ ਪੁੱਛੇ ਗਏ ਤਾਂ ਉਹ ਗੱਲ ਨੂੰ ਗੋਲ-ਮੋਲ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਜਵਾਬ ਦੇਣ ਤੋਂ ਨਹੀਂ ਭੱਜਦੇ ਪਰ ਹਰ ਗੱਲ ਦਾ ਇਕ ਸਮਾਂ ਹੁੰਦਾ ਹੈ।
ਇਸ ਉਪਰੰਤ ਉਨ੍ਹਾਂ ਨੇ ਪਾਰਟੀ ਦੇ ਪੇਜ 'ਤੇ ਪਾਈਆਂ ਜਾ ਰਹੀਆਂ ਵੀਡੀਓਜ਼ ਸਬੰਧੀ ਬੋਲਦਿਆਂ ਕਿਹਾ ਕਿ ਉਹ ਕਿਸੇ ਵਰਕਰ ਨੂੰ ਫੋਟੋ ਖਿੱਚਣ ਤੇ ਵੀਡੀਓ ਪਾਉਣ ਤੋਂ ਨਹੀਂ ਰੋਕ ਸਕਦੇ। ਉਨ੍ਹਾਂ ਟਕਸਾਲੀਆਂ ਦੇ ਨਵੇਂ ਅਕਾਲੀ ਦਲ ਸਬੰਧੀ ਕਿਹਾ ਕਿ ਪਾਰਟੀ ਤੋਂ ਟੁੱਟਣ ਵਾਲਿਆ ਦਾ ਨੁਕਸਾਨ ਹੀ ਹੋਇਆ ਹੈ।
ਵੱਡੇ ਬਾਦਲ ਨੇ ਟਕਸਾਲੀ ਅਕਾਲੀਆਂ ਨੂੰ ਕੀਤੀ ਬੇਨਤੀ (ਵੀਡੀਓ)
NEXT STORY