ਮੌਲੀਜਾਗਰਾਂ (ਅਨਿਲ) : ਮੌਲੀਜਾਗਰਾਂ ਅਤੇ ਵਿਕਾਸ ਨਗਰ 'ਚ ਮੰਗਲਵਾਰ ਨੂੰ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਕੀਤਾ ਗਿਆ। ਇਨ੍ਹਾਂ ਇਲਾਕਿਆਂ 'ਚ ਲੋਕਾਂ ਨੇ ਘਰਾਂ ਦੇ ਬਾਹਰ ਗੈਰ ਕਾਨੂੰਨੀ ਤੌਰ 'ਤੇ ਪੌੜੀਆਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਨਗਰ ਨਿਗਮ ਦੀ ਟੀਮ ਵਲੋਂ ਤੋੜ ਦਿੱਤਾ ਗਿਆ। ਇਸ ਦੇ ਨਾਲ ਹੀ ਕਈ ਜਗ੍ਹਾ 'ਤੇ ਰੈਲਿੰਗ ਅਤੇ ਸ਼ੈੱਡਾਂ ਵੀ ਲੋਕਾਂ ਵਲੋਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੂੰ ਡਿਗਾ ਦਿੱਤਾ ਗਿਆ। ਇੱਥੋਂ ਦੇ ਪਾਰਕਾਂ 'ਚ ਵੀ ਲੋਕਾਂ ਨੇ ਸ਼ੈੱਡਾਂ ਬਣਾ ਕੇ ਉਨ੍ਹਾਂ 'ਚ ਸਮਾਨ ਰੱਖਿਆ ਹੋਇਆ ਸੀ, ਜਿਸ ਨੂੰ ਨਗਰ ਨਿਗਮ ਦੀ ਟੀਮ ਵਲੋਂ ਜ਼ਬਤ ਕਰ ਲਿਆ ਗਿਆ।
ਮਾਈਨਿੰਗ ਐਕਟ ਅਧੀਨ 6 ਵਿਰੁੱਧ ਪਰਚਾ ਦਰਜ
NEXT STORY