ਰੂਪਨਗਰ(ਵਿਜੇ)— ਥਾਣਾ ਸਿੰਘ ਭਗਵੰਤਪੁਰ ਦੀ ਪੁਲਸ ਨੇ ਟਿੱਪਰਾਂ 'ਚ ਰੇਤਲੀ ਮਿੱਟੀ ਲੋਡ ਕਰਨ ਦੇ ਮਾਮਲੇ 'ਚ 6 ਟਿੱਪਰ ਚਾਲਕਾਂ ਵਿਰੁੱਧ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਰਾਕੇਸ਼ਵਿੰਦਰ ਸਿੰਘ ਮੁਤਾਬਕ ਟੀ-ਪੁਆਇੰਟ ਬਹਿਰਾਮਪੁਰ ਜ਼ਿਮੀਂਦਾਰਾਂ ਨੇੜੇ 6 ਟਿੱਪਰ, ਜਿਨ੍ਹਾਂ 'ਚ ਰੇਤਲੀ ਮਿਟੀ ਭਰੀ ਹੋਈ ਸੀ, ਨੂੰ ਰੋਕ ਕੇ ਜਦੋਂ ਚਾਲਕਾਂ ਕੋਲੋਂ ਉਕਤ ਮਟੀਰੀਅਲ ਦੇ ਸੰਬੰਧ 'ਚ ਦਸਤਾਵੇਜ਼ ਮੰਗੇ ਤਾਂ ਉਨ੍ਹਾਂ ਕੋਲ ਕੋਈ ਬਿੱਲ ਅਤੇ ਪਰਮਿਟ ਨਹੀਂ ਸਨ, ਜਿਸ ਦੇ ਆਧਾਰ 'ਤੇ ਪੁਲਸ ਨੇ ਜਸਵੰਤ ਸਿੰਘ ਪੁੱਤਰ ਮੰਦਿਰ ਰਾਮ ਨਿਵਾਸੀ ਟਿੱਬਾ ਨੰਗਲ, ਸੁਖਦੇਵ ਸਿੰਘ ਪੁੱਤਰ ਜਸਵੰਤ ਸਿੰਘ ਰੱਤੇਵਾਲ, ਰਤਨ ਕੁਮਾਰ ਪੁੱਤਰ ਰਾਮ ਟਿੱਬਾ ਨੰਗਲ, ਵਿਨੋਦ ਕੁਮਾਰ ਪੁੱਤਰ ਨਸੀਬ ਚੰਦ ਥੋਪੀਆ, ਲਖਵੀਰ ਸਿੰਘ ਪੁੱਤਰ ਗੁਰਚੈਨ ਸਿੰਘ ਨਿਵਾਸੀ ਗਹੂਣ ਤੇ ਹੀਰਾ ਲਾਲ ਪੁੱਤਰ ਨਸੀਬ ਚੰਦ ਨਿਵਾਸੀ ਮਝੇੜ ਨੂੰ ਗ੍ਰਿਫਤਾਰ ਕਰਕੇ ਮਾਈਨਿੰਗ ਐਕਟ ਅਤੇ ਡੀ.ਸੀ. ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਪਿਆਰਾ ਸਿੰਘ ਢਿੱਲੋਂ ਨੇ ਦਿੱਤਾ ਪ੍ਰਧਾਨਗੀ ਪਦ ਤੋਂ ਅਸਤੀਫ਼ਾ
NEXT STORY