ਹੁਸ਼ਿਆਰਪੁਰ, (ਅਮਰਿੰਦਰ)- ਜ਼ਿਲੇ ਦੇ ਡਰਾਈਵਿੰਗ ਟੈਸਟ ਟਰੈਕ ’ਚ ਗਲਤ ਢੰਗ ਨਾਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਮਾਮਲੇ ’ਚ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ ਦੀ ਸ਼ਿਕਾਇਤ ’ਤੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਨਿਰਦੇਸ਼ਾਂ ’ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ਼ ਜਾਅਲਸਾਜ਼ੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਰਣਨਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਇਸ ਮਾਮਲੇ ’ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਸੀ ਕਿ ਗਲਤ ਢੰਗ ਨਾਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਐਨਾ ਹੀ ਨਹੀਂ, ਇਸ ਬਹੁਚਰਚਿਤ ਮਾਮਲੇ ’ਚ ਵਿਭਾਗੀ ਤੌਰ ’ਤੇ ਜਾਂਚ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਵੀ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਡਰਾਈਵਿੰਗ ਟੈਸਟ ਟਰੈਕ ’ਤੇ ਤਾਇਨਾਤ ਕੁੱਝ ਮੁਲਾਜ਼ਮਾਂ ਨੇ ਸਿਸਟਮ ਨਾਲ ਛੇਡ਼ਛਾਡ਼ ਕਰ ਕੇ ਗਲਤ ਢੰਗ ਨਾਲ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਹਨ। ਰਿਪੋਰਟ ਅਨੁਸਾਰ ਐਡੀਟਿੰਗ ਤੇ ਬੈਕਲਾਗਿੰਗ ’ਚ ਜਾ ਕੇ ਡਰਾਈਵਿੰਗ ਲਾਇਸੈਂਸ/ਹੈਵੀ ਲਾਇਸੈਂਸ ਪਿਛਲੀਆਂ ਤਰੀਕਾਂ ਤੋਂ ਬਣਾ ਦਿੱਤੇ ਗਏ। ਡਾਟਾ ਡਿਜੀਟਲਾਈਜ਼ੇਸ਼ਨ ਕਰ ਕੇ ਜੋ ਲਾਇਸੈਂਸ ਕਦੇ ਬਣੇ ਹੀ ਨਹੀਂ, ਉਨ੍ਹਾਂ ਨੂੰ ਆਨ-ਲਾਈਨ ਸ਼ੋਅ ਹੋਣ ’ਤੇ ਲਾ ਦਿੱਤਾ ਗਿਆ। ਇਸ ਤੋਂ ਇਲਾਵਾ ਜੋ ਲਾਇਸੈਂਸ ਕਦੇ ਬਣੇ ਹੀ ਨਹੀਂ, ਉਨ੍ਹਾਂ ’ਤੇ ਸਟਿੱਲ ਫੋਟੋ ਲਾ ਕੇ ਵੱਖ-ਵੱਖ ਵਿਅਕਤੀਆਂ ਨੂੰ ਲਾਇਸੈਂਸਧਾਰਕ ਬਣਾ ਦਿੱਤਾ ਗਿਆ। ਇਨ੍ਹਾਂ ਕਰਮਚਾਰੀਆਂ ਨੇ ਫਾਈਨਲ ਅਪਰੂਵਲ ਅਥਾਰਟੀ ਦੀ ਆਈ. ਡੀ. ਦੇ ਨਾਲ ਵੀ ਛੇਡ਼ਛਾਡ਼ ਕਰ ਕੇ ਇਸ ਕੰਮ ਨੂੰ ਅੰਜਾਮ ਦਿੱਤਾ। ਮੁੱਢਲੀ ਜਾਂਚ ’ਚ ਅਜੇ 57 ਲਾਇਸੈਂਸ ਸਾਹਮਣੇ ਆਏ ਹਨ ਜੋ ਗਲਤ ਢੰਗ ਨਾਲ ਬਣੇ ਹਨ।
ਸਕੱਤਰ ਨੇ ਕਿਹਾ, ਮਾਮਲਾ ਫੌਜਦਾਰੀ ਹੈ
ਇਥੇ ਇਹ ਵੀ ਦੱਸਣਯੋਗ ਹੈ ਕਿ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੂੰ ਦਿੱਤੀ ਸ਼ਿਕਾਇਤ ’ਚ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਕਰਣ ਸਿੰਘ ਨੇ 57 ਡਰਾਈਵਿੰਗ ਲਾਇਸੈਂਸਾਂ ’ਚ ਪਾਈ ਗਈ ਗਡ਼ਬਡ਼ੀ ਨੂੰ ਲੈ ਕੇ ਕਿਹਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਫੌਜਦਾਰੀ ਹੈ। ਟਰਾਂਸਪੋਰਟ ਵਿਭਾਗ ਆਪਣੇ ਪੱਧਰ ’ਤੇ ਜਾਂਚ ਪੂਰੀ ਕਰ ਚੁੱਕਾ ਹੈ ਤੇ ਹੁਣ ਪੁਲਸ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ਼ ਫੌਜਦਾਰੀ ਕੇਸ ਦਰਜ ਕਰੇ।
ਮਿੱਲ ’ਚ ਕੰਮ ਕਰਦੇ ਵਰਕਰ ਦੀ ਕਰੰਟ ਲੱਗਣ ਕਾਰਨ ਮੌਤ
NEXT STORY