ਜਲੰਧਰ (ਚੋਪੜਾ)– ਸ਼ੁੱਕਰਵਾਰ ਨੂੰ Driving License ਬਣਵਾਉਣ ਵਾਲਿਆਂ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬ ਭਰ ਦੇ ਡਰਾਈਵਿੰਗ ਟੈਸਟ ਸੈਂਟਰਾਂ ਵਿਚ ਸਰਵਰ ਡਾਊਨ ਹੋਣ ਕਾਰਨ ਲੋਕਾਂ ਦੇ ਡਰਾਈਵਿੰਗ ਟੈਸਟ ਨਹੀਂ ਹੋ ਸਕੇ। ਇਸ ਦੌਰਾਨ ਜਲੰਧਰ ਦੇ ਰਿਜਨਲ ਟਰਾਂਸਪੋਰਟ ਅਧਿਕਾਰੀ (ਆਰ. ਟੀ. ਓ.) ਅਧੀਨ ਆਉਂਦਾ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨੇੜੇ ਬੱਸ ਸਟੈਂਡ 'ਚ ਵੀ ਬਿਨੈਕਾਰਾਂ ਦੇ ਡਰਾਈਵਰ ਟੈਸਟ ਨਹੀਂ ਹੋ ਸਕੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।
ਇਹ ਖ਼ਬਰ ਵੀ ਪੜ੍ਹੋ - Punjab: ਨਵੇਂ ਸੈਸ਼ਨ 'ਤੇ ਪ੍ਰਾਈਵੇਟ ਸਕੂਲਾਂ ਦੇ ਫ਼ੈਸਲੇ 'ਤੇ ਉੱਠੇ ਸਵਾਲ! ਹੋ ਸਕਦੀ ਹੈ ਕਾਰਵਾਈ
ਸ਼ੁੱਕਰਵਾਰ ਦੁਪਹਿਰੇ ਅਚਾਨਕ ਸਰਵਰ ਡਾਊਨ ਹੋਣ ਨਾਲ ਲਾਇਸੈਂਸ ਬਣਾਉਣ ਸਬੰਧੀ ਕੰਮ ਪੂਰੀ ਤਰ੍ਹਾਂ ਬੰਦ ਹੋ ਕੇ ਰਹਿ ਗਿਆ, ਹਾਲਾਂਕਿ ਪਬਲਿਕ ਸਵੇਰ ਤੋਂ ਹੀ ਲਾਈਨਾਂ ਵਿਚ ਖੜ੍ਹੀ ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ ਪਰ ਸਰਵਰ ਡਾਊਨ ਹੋਣ ਨਾਲ ਉਨ੍ਹਾਂ ਦਾ ਕੰਮ ਨਹੀਂ ਹੋ ਸਕਿਆ। ਲੋਕ ਸਰਵਰ ਦੇ ਚਾਲੂ ਹੋਣ ਦੀ ਉਡੀਕ ਕਰਦੇ ਰਹੇ ਪਰ ਸ਼ਾਮ ਤਕ ਸਰਵਰ ਚਾਲੂ ਨਾ ਹੋਣ ਕਰ ਕੇ ਘੰਟਿਆਂਬੱਧੀ ਉਡੀਕ ਤੋਂ ਬਾਅਦ ਦਰਜਨਾਂ ਬਿਨੈਕਾਰ ਬਿਨਾਂ ਲਾਇਸੈਂਸ ਬਣਵਾਏ ਮਾਯੂਸ ਹੋ ਕੇ ਬੇਰੰਗ ਹੀ ਪਰਤਣ ’ਤੇ ਮਜਬੂਰ ਹੋਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਕੈਨੇਡਾ ਗਏ ਪਤੀ ਨੂੰ ਮਿਲਿਆ ਧੋਖਾ! 23 ਲੱਖ ਲਗਾ ਕੇ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ੍ਹ
ਲੋਕਾਂ ਦਾ ਕਹਿਣਾ ਸੀ ਕਿ ਉਹ ਆਨਲਾਈਨ ਐਪੁਆਇੰਟਮੈਂਟ ਲੈ ਕੇ ਆਪਣੇ ਸਾਰੇ ਕੰਮਕਾਜ ਛੱਡ ਕੇ ਸੈਂਟਰ ਵਿਚ ਪਹੁੰਚੇ ਸਨ ਪਰ ਹੁਣ ਉਨ੍ਹਾਂ ਦਾ ਲਾਇਸੈਂਸ ਬਣਨ ਦਾ ਕੰਮ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਸੈਂਟਰ ਵਿਚ ਆਉਣਾ ਪਵੇਗਾ। ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਕਿਹਾ ਕਿ ਸਰਵਰ ਦੀ ਸਮੱਸਿਆ ਲੋਕਲ ਲੈਵਲ ’ਤੇ ਨਹੀਂ, ਸਗੋਂ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਸਰਵਰ ਦੇ ਬੰਦ ਰਹਿਣ ਸਬੰਧੀ ਤੁਰੰਤ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਵਰ ਦੀ ਸਮੱਸਿਆ ਪੰਜਾਬ ਭਰ ਦੇ ਦਫਤਰਾਂ ਵਿਚ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਨਵੇਂ ਸੈਸ਼ਨ 'ਤੇ ਪ੍ਰਾਈਵੇਟ ਸਕੂਲਾਂ ਦੇ ਫ਼ੈਸਲੇ 'ਤੇ ਉੱਠੇ ਸਵਾਲ! ਹੋ ਸਕਦੀ ਹੈ ਕਾਰਵਾਈ
NEXT STORY