ਲੁਧਿਆਣਾ (ਖੁਰਾਣਾ) : ਖੁਦ ਨੂੰ ਸੈਂਟਰਲ ਜੇਲ ਵਿਚ ਤਾਇਨਾਤ ਕਲੈਰੀਕਲ ਮੁਲਾਜ਼ਮ ਦੱਸ ਰਹੇ ਨਸ਼ੇ ਵਿੱਚ ਧੁੱਤ ਇੱਕ ਮੋਟਰਸਾਈਕਲ ਸਵਾਰ ਮੁਲਜ਼ਮ ਦਾ ਕਾਲਾ ਕਾਰਨਾਮਾ ਸਾਹਮਣੇ ਆਇਆ ਹੈ। ਮੁਲਜ਼ਮ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਨਾਲ ਅਵਤਾਰ ਗੈਸ ਏਜੰਸੀ ਦੇ ਡਲੀਵਰੀ ਵਾਹਨ ਤੋਂ ਭਰਿਆ ਗੈਸ ਸਿਲੰਡਰ ਚੋਰੀ ਕਰਕੇ ਅੱਗੇ ਕਿਸੇ ਖਰੀਦਦਾਰ ਨੂੰ ਮਹਿਜ਼ 1500 ਰੁਪਏ ਵਿੱਚ ਵੇਚ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੇ 700 ਰੁਪਏ ਦਾ ਨਸ਼ਾ ਖਰੀਦ ਲਿਆ। ਗੈਸ ਏਜੰਸੀ ਦੇ ਸੰਚਾਲਕ ਗੌਰਵ ਕੁਮਾਰ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਦਾ ਡਲਿਵਰੀ ਮੈਨ ਚੰਡੀਗੜ੍ਹ ਰੋਡ ਸਥਿਤ ਈ.ਡਬਲਯੂ.ਐਸ. ਕਲੋਨੀ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਖਪਤਕਾਰ ਦੇ ਰਸੋਈ ਘਰ ਵਿੱਚ ਸਿਲੰਡਰ ਲਗਾਉਣ ਗਿਆ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਨਸ਼ੇੜੀਆਂ ਨੇ ਵਾਹਨ ਵਿੱਚੋਂ ਭਰਿਆ ਸਿਲੰਡਰ ਚੋਰੀ ਕਰ ਲਿਆ।
ਇਹ ਵੀ ਪੜ੍ਹੋ : NRI ਦੇ ਭਰੋਸੇ ਦਾ 'ਕਤਲ': ਜਿਸ ਰਿਸ਼ਤੇਦਾਰ ਨੂੰ ਸੌਂਪੀਆਂ ਸਨ ਘਰ ਦੀਆਂ ਚਾਬੀਆਂ, ਉਹੀ ਨਿਕਲਿਆ 'ਚੋਰ'
ਇਸ ਦੀ ਭਿਣਕ ਲੱਗਦਿਆਂ ਹੀ ਡਲਿਵਰੀਮੈਨ ਨੇ ਏਜੰਸੀ ਮਾਲਕ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਹਾਂਡਾ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਤੇ ਮੋਟਰਸਾਈਕਲ ਦੇ ਨੰਬਰ ਰਾਹੀਂ ਪਿੱਛਾ ਕਰਕੇ ਇੱਕ ਚੋਰ ਨੂੰ ਕੁਝ ਹੀ ਦੂਰੀ ’ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਸ਼ੇ ਵਿੱਚ ਧੁੱਤ ਸੀ ਤੇ ਉਸ ਕੋਲੋਂ ਨਸ਼ੇ ਦੇ ਨਾਲ-ਨਾਲ ਪੁਲਸ ਦਾ ਸ਼ਨਾਖਤੀ ਕਾਰਡ ਵੀ ਬਰਾਮਦ ਹੋਇਆ ਹੈ, ਜਦਕਿ ਉਸਦਾ ਦੂਜਾ ਸਾਥੀ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਾਂਵਾਲਾ ਦੇ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦੀ ਸ਼ੱਕੀ ਮੌਤ, ਸੀ. ਸੀ. ਟੀ. ਵੀ. ਕੈਮਰੇ ਬੰਦ ਹੋਣ ਨਾਲ ਫੈਲੀ ਸਨਸਨੀ
NEXT STORY