ਅੰਮ੍ਰਿਤਸਰ, (ਜ. ਬ.)- ਲਸ ਵੱਲੋਂ ਕੀਤੀ ਵੱਖ-ਵੱਖ ਥਾਈਂ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥਾਂ ਦੇ 5 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਗਿਆ। ਸੀ. ਆਈ. ਏ. ਸਟਾਫ ਦੀ ਪੁਲਸ ਨੇ 250 ਗ੍ਰਾਮ ਚਰਸ ਸਮੇਤ ਮੱਸਾ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਫਤਾਹਪੁਰ ਨੂੰ ਕਾਬੂ ਕਰ ਕੇ ਥਾਣਾ ਗੇਟ ਹਕੀਮਾਂ ਤੇ 4 ਗ੍ਰਾਮ ਹੈਰੋਇਨ ਸਮੇਤ ਦੀਪਕ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਮਕਬੂਲਪੁਰਾ ਨੂੰ ਗ੍ਰਿਫਤਾਰ ਕਰ ਕੇ ਥਾਣਾ ਮਕਬੂਲਪੁਰਾ ਵਿਖੇ ਮਾਮਲੇ ਦਰਜ ਕਰ ਲਏ ਹਨ। ਥਾਣਾ ਮਕਬੂਲਪੁਰਾ ਦੀ ਪੁਲਸ ਨੇ 41 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਰਬਜੀਤ ਕੌਰ ਵਾਸੀ ਮਕਬੂਲਪੁਰਾ, ਥਾਣਾ ਰਾਮਬਾਗ ਦੀ ਪੁਲਸ ਨੇ 24 ਬੋਤਲਾਂ ਵ੍ਹਿਸਕੀ ਸਮੇਤ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਵਾਸੀ ਖਾਸਾ ਤੇ ਜਸਕਰਨ ਸਿੰਘ ਵਾਸੀ ਖਾਸਾ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਦੇ ਯਾਤਰੀਆਂ ਨੇ ਕੀਤਾ ਸਟੇਸ਼ਨ 'ਤੇ ਹੰਗਾਮਾ
NEXT STORY