ਅੰਮ੍ਰਿਤਸਰ, (ਅਰੁਣ)- ਰਾਮਬਾਗ ਥਾਣੇ ਦੀ ਪੁਲਸ ਨੇ ਹੈਰੋਇਨ ਦੇ ਇਕ ਧੰਦੇਬਾਜ਼ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਰਮਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਰਸੂਲਪੁਰ ਕਲੱਰ ਦੇ ਕਬਜ਼ੇ 'ਚੋਂ 11 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ 9 ਬੋਤਲਾਂ ਸ਼ਰਾਬ ਸਮੇਤ ਰਾਜ ਕੌਰ ਵਾਸੀ ਗੁੱਜਰਪੁਰਾ, ਥਾਣਾ ਇਸਲਾਮਾਬਾਦ ਦੀ ਪੁਲਸ ਨੇ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਐਕਟਿਵਾ ਸਵਾਰ ਜਗਤਾਰ ਸਿੰਘ ਵਾਸੀ ਕੋਟ ਖਾਲਸਾ ਤੇ ਥਾਣਾ ਰਾਮਬਾਗ ਦੀ ਪੁਲਸ ਨੇ 9 ਬੋਤਲਾਂ ਸ਼ਰਾਬ ਸਮੇਤ ਰਤਨ ਸਿੰਘ ਵਾਸੀ ਵੱਲਾ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਬਿਜਲੀ ਮੀਟਰ ਬਾਹਰ ਕੱਢਣ ਗਏ ਐੱਸ. ਡੀ. ਓ. ਤੇ ਜੇ. ਈ. ਨਾਲ ਕੁੱਟ-ਮਾਰ
NEXT STORY