ਅੰਮ੍ਰਿਤਸਰ (ਅਵਧੇਸ਼)- ਪੰਜਾਬ ਸਰਕਾਰ ਦਾ ਡਰੱਗ ਵਿਭਾਗ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਸਥਿਤ ਮੈਡੀਕਲ ਦੁਕਾਨਾਂ ’ਤੇ ਰੋਜ਼ਾਨਾ ਛਾਪੇਮਾਰੀ ਕਰ ਰਿਹਾ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਜ਼ਿਲ੍ਹਿਆਂ ਦੀਆਂ ਜ਼ੋਨਲ ਡਰੱਗ ਅਥਾਰਟੀਆਂ ਨੂੰ ਹਰ ਜ਼ਿਲ੍ਹੇ ’ਚ ਨਸ਼ਾ ਸਮੱਗਲਰਾਂ ਖਿਲਾਫ ਢੁੱਕਵੀਂ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਲਾਖ਼ਾਂ ਪਿੱਛੇ ਭੇਜਣ ਦੇ ਹੁਕਮ ਦਿੱਤੇ ਹਨ ਤਾਂ ਜੋ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ- Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ 'ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ
ਇਸ ਕਾਰਨ ਜ਼ਿਲ੍ਹਾ ਡਰੱਗ ਲਾਇਸੈਂਸਿੰਗ ਅਥਾਰਟੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ’ਚ ਸ਼ਾਮਲ ਡਰੱਗ ਕੰਟਰੋਲਰ ਅਫ਼ਸਰ ਬਬਲੀਨ ਕੌਰ ਨੇ ਜ਼ਿਲ੍ਹੇ ਦੇ 5 ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ, ਜਿਨ੍ਹਾਂ ’ਚ ਟੈਂਪਲ ਐਵੇਨਿਊ, ਸੁਲਤਾਨਵਿੰਡ ਲਿੰਕ ਰੋਡ ਸਥਿਤ ਸ਼੍ਰੀ ਰਾਮ ਮੈਡੀਕੋਜ਼, ਸੁਲਤਾਨਵਿੰਡ ਵਿਖੇ ਸਥਿਤ ਗੁਰੂ ਤੇਜ ਬਹਾਦਰ ਮੈਡੀਕਲ ਸਟੋਰ, ਭਾਈ ਵੀਰ ਸਿੰਘ ਕਾਲੋਨੀ ਗੇਟ ਭਗਤਾਂਵਾਲਾ ਵਿਖੇ ਸਥਿਤ ਬਾਬਾ ਦੀਪ ਸਿੰਘ ਫਾਰਮੇਸੀ, ਝਬਾਲ ਰੋਡ ਸਥਿਤ ਸੰਨੀ ਮੈਡੀਕਲ ਸਟੋਰ ਅਤੇ ਬੋਹੜੂ ਪੁਲ ਮੰਡਿਆਲਾ ਛੱਬਾ ਰੋਡ ਵਿਖੇ ਸਥਿਤ ਸੁਖ ਅੰਮ੍ਰਿਤ ਮੈਡੀਕੋਜ਼ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਦੁਕਾਨਾਂ ਤੋਂ ਕੋਈ ਵੀ ਨਸ਼ੀਲੀ ਦਵਾਈ ਬਰਾਮਦ ਨਹੀਂ ਹੋਈ। ਕੁਝ ਦੁਕਾਨਾਂ ’ਤੇ ਫਾਰਮਾਸਿਸਟ ਮੌਜੂਦ ਨਹੀਂ ਸਨ ਅਤੇ ਕੁਝ ਦੁਕਾਨਾਂ ’ਤੇ ਵਿਕਰੀ ਅਤੇ ਖਰੀਦ ਰਿਕਾਰਡ ਅਧੂਰੇ ਸਨ। ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਆਉਣ ਵਾਲੇ ਦਿਨਾਂ ’ਚ ਆਪਣਾ ਰਿਕਾਰਡ ਪੂਰਾ ਕਰਨ ਲਈ ਕਿਹਾ ਗਿਆ ਹੈ। ਜੇਕਰ ਅਗਲੀ ਜਾਂਚ ਦੌਰਾਨ ਰਿਕਾਰਡ ’ਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਦੁਕਾਨ ਦਾ ਡਰੱਗ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਜੁਰਮਾਨਾ ਵੀ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਜ਼ਿਲੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 4 ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਸੁਲਝਾ ਲਈ ਅੰਨ੍ਹੇ ਕਤਲ ਦੀ ਗੁੱਥੀ, ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੁੜੀ ਦੇ ਪਿਓ ਨੇ ਮੁੰਡਾ ਮਰਵਾ ਕੇ...
NEXT STORY