ਬਾਬਾ ਬਕਾਲਾ ਸਾਹਿਬ (ਰਾਕੇਸ਼)- ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਦੇ ਜੰਮਪਲ ਇਕਬਾਲ ਸਿੰਘ ਜੋ ਕਿ ਰੋਟੀ ਰੋਜ਼ੀ ਖਾਤਰ ਦੁਬਈ ਗਿਆ ਸੀ। ਇਕਬਾਲ ਸਿੰਘ ਦੁਬਈ ਦੇ ਸ਼ਹਿਰ ਸਾਰਜਾਹ ਵਿਚ ਕੰਮ ਕਰਦਾ ਸੀ ਜਿਥੇ ਅਚਾਨਕ ਉਸ ਦੀ ਸਿਹਤ ਵਿਗੜ ਜਾਣ ਕਾਰਨ ਮੌਤ ਹੋ ਗਈ। ਜਿਸਦੀ ਮ੍ਰਿਤਕ ਦੇਹ ਨੂੰ ਏਅਰਲਾਈਨਜ ਰਾਹੀਂ ਅੰਮ੍ਰਿਤਸਰ ਏਅਰਪੋਰਟ ’ਤੇ ਲਿਆਂਦਾ ਗਿਆ।
ਇਹ ਵੀ ਪੜ੍ਹੋ- ਖਾ ਲਓ ਹੋਰ ਚਾਂਪ ਤੇ ਮੋਮੋਜ਼, ਖ਼ਬਰ ਪੜ੍ਹੋਗੇ ਤਾਂ ਹੋ ਜਾਵੋਗੇ ਹੈਰਾਨ
ਇਸ ਦੌਰਾਨ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਸਠਿਆਲਾ ਵਿਖੇ ਲਿਆ ਕੇ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਸਬੰਧੀ ਮ੍ਰਿਤਕ ਇਕਬਾਲ ਸਿੰਘ ਦੇ ਰਿਸ਼ਤੇਦਾਰ ਸੁਰਮੁੱਖ ਸਿੰਘ ਬਿੱਟੂ ਨੇ ਦੱਸਿਆ ਕਿ ਮ੍ਰਿਤਕ ਵਿਆਹਿਆ ਹੋਇਆ ਹੈ ਅਤੇ ਇਕ ਚਾਰ ਸਾਲ ਦਾ ਬੇਟਾ ਵੀ ਹੈ। ਮ੍ਰਿਤਕ ਇਕਬਾਲ ਸਿੰਘ ਦਾ ਛੋਟੀ ਉਮਰੇ ਹੀ ਉਸਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਉਸਦਾ ਨਾਨਕੇ ਪਰਿਵਾਰ ਨੇ ਹੀ ਪਾਲਣ ਪੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ Driving License ਬਣਾਉਣ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਲੋਕ ਪਰੇਸ਼ਾਨ
NEXT STORY