ਮੁਕੇਰੀਆਂ, (ਝਾਵਰ)- ਥਾਣਾ ਮੁਖੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਏੇ. ਐੱਸ. ਆਈ. ਦਿਲਬਾਗ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਝੰਗੀ ਮਾਹੀ ਸ਼ਾਹ ਟਾਂਡਾ ਰਾਮ ਸਹਾਏ ਮੋੜ 'ਤੇ ਨਾਕੇ ਦੌਰਾਨ ਇਕ ਸੈਂਟਰੋ ਕਾਰ ਨੂੰ ਚੈੱਕ ਕੀਤਾ ਤਾਂ ਉਸ 'ਚੋਂ ਇਕ ਪਲਾਸਟਿਕ ਦੇ ਲਿਫਾਫੇ 'ਚ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਇਸ ਕਾਰ ਸਵਾਰ ਦੀ ਪਛਾਣ ਰੋਬਿਨ ਮਿਨਹਾਸ ਉਰਫ਼ ਵਿਸ਼ੂ ਪੁੱਤਰ ਬਹਾਦਰ ਸਿੰਘ ਵਾਸੀ ਅਲੀਪੁਰ ਵਜੋਂ ਹੋਈ ਹੈ, ਜਿਸ ਵਿਰੁੱਧ ਐੱਨ. ਡੀ. ਪੀ. ਸੀ. ਐਕਟ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਾਗਲਾ ਦੀ ਸੂਚਨਾ ਅਨੁਸਾਰ ਥਾਣਾ ਮੁਖੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਖਿੱਚੀਆਂ ਰੋਡ ਨਜ਼ਦੀਕ ਭੰਗਾਲਾ ਚੁੰਗੀ ਤੋਂ ਇਕ ਵਿਅਕਤੀ ਕੁਲਵਿੰਦਰ ਉਰਫ ਕਿੰਦਾ ਪੁੱਤਰ ਅਮਰੀਕ ਸਿੰਘ ਨਿਵਾਸੀ ਜਲਾਲਾ ਦੇ ਕਬਜ਼ੇ 'ਚੋਂ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਇਸ ਸਬੰਧੀ ਧਾਰਾ 22-61-85 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਹੱਥ ਲੱਗੀ ਸਫਲਤਾ ਨਸ਼ੀਲੇ ਪਦਾਰਥਾਂ ਸਮੇਤ 4 ਗ੍ਰਿਫਤਾਰ
NEXT STORY