ਅੰਮ੍ਰਿਤਸਰ (ਕੱਕੜ) : ਨਸ਼ੇ ਦੀ ਸਮੱਸਿਆ ਸਿਰਫ ਭਾਰਤ 'ਚ ਨਹੀਂ, ਸਗੋਂ ਸੰਸਾਰਿਕ ਪੱਧਰ 'ਤੇ ਵੀ ਵੱਧ ਚੁੱਕੀ ਹੈ। ਅਮਰੀਕਾ 'ਚ ਇਕ ਸਾਲ 'ਚ 70 ਹਜ਼ਾਰ ਲੋਕਾਂ ਦੀ ਮੌਤ ਦੀ ਵਜ੍ਹਾ ਨਸ਼ਾ ਬਣਿਆ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਅਮਰੀਕਾ ਵਰਗੇ ਦੇਸ਼ 'ਚ ਨਸ਼ਾ ਨੌਜਵਾਨਾਂ ਨੂੰ ਖਾ ਰਿਹਾ ਹੈ। ਇਹ ਖੁਲਾਸਾ ਅਮੇਰੀਕਨ ਸਾਇਕੇਟਰਿਕ ਐਸੋਸੀਏਸ਼ਨ ਵੱਲੋਂ ਯੂ. ਕੇ. 'ਚ ਕਰਵਾਈ ਗਈ ਵਲਰਡ ਕਾਨਫਰੰਸ ਵਿਚ ਹੋਇਆ ਹੈ। ਇਸ ਕਾਨਫਰੰਸ ਵਿਚ ਪ੍ਰਸਿੱਧ ਨਿਊਰੋਸਾਇਕੇਟਰਿਕ ਡਾ. ਹਰਜੋਤ ਸਿੰਘ ਮੱਕੜ ਸ਼ਾਮਲ ਹੋਏ। ਡਾ.ਮੱਕੜ ਨੇ ਨਾਰਥ ਇੰਡੀਆ ਤੋਂ ਇਸ ਕਾਨਫਰੰਸ ਦੀ ਤਰਜਮਾਨੀ ਕੀਤੀ।
ਯੂ. ਕੇ. ਤੋਂ ਆਏੇ ਡਾ. ਮੱਕੜ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਮੇਰਿਕਨ ਸਾਇਕੇਟਰਿਕ ਐਸੋਸੀਏਸ਼ਨ ਦੀ ਇਹ 175ਵੀਂ ਕਾਨਫਰੰਸ ਸੀ। ਇਸ ਵਿਚ ਵੱਖ-ਵੱਖ ਦੇਸ਼ਾਂ ਦੇ ਡਾਕਟਰ ਸ਼ਾਮਲ ਹੋਏ। ਮੁੱਦਾ ਸੀ ਸਾਇਕੇਟਰਿਕ ਡਿਸਆਰਡਰ। ਸਿਰਫ ਅਮਰੀਕਾ ਵਿਚ ਹੀ ਇੱਕ ਸਾਲ ਵਿਚ 70 ਹਜ਼ਾਰ ਲੋਕਾਂ ਨੂੰ ਨਸ਼ੇ ਨੇ ਖਾ ਲਿਆ। ਭਾਰਤ ਵਿਚ ਵੀ ਇਹ ਸੰਖਿਆ ਚਿੰਤਾਜਨਕ ਹੈ।
ਇਲਾਜ ਤੋਂ ਬਾਅਦ ਨਹੀਂ ਦਿੱਤਾ ਪੁਰਾ ਕਲੇਮ, ਫੋਰਮ ਨੇ ਠੋਕਿਆ ਜ਼ੁਰਮਾਨਾ
NEXT STORY