ਚੰਡੀਗੜ੍ਹ (ਰਾਜਿੰਦਰ) : ਔਰਤ ਨੇ ਪੀ. ਜੀ. ਆਈ. 'ਚ ਇਲਾਜ ਕਰਾਇਆ ਅਤੇ ਬੀਮਾ ਕੰਪਨੀ ਨੂੰ ਕਲੇਮ ਸੌਂਪਿਆ ਪਰ ਇਸ ਤੋਂ ਬਾਅਦ ਵੀ ਕੰਪਨੀ ਨੇ ਕਲੇਮ ਦੀ ਪੂਰੀ ਰਾਸ਼ੀ ਨਹੀਂ ਦਿੱਤੀ, ਜਿਸ ਦੇ ਚੱਲਦਿਆਂ ਖਪਤਕਾਰ ਫੋਰਮ ਨੇ ਕੰਪਨੀ ਨੂੰ ਸੇਵਾ 'ਚ ਕੋਤਾਹੀ ਵਰਤਣ ਦਾ ਦੋਸ਼ੀ ਕਰਾਰ ਦਿੱਤਾ। ਫੋਰਮ ਨੇ ਕੰਪਨੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਿਕਾਇਤ ਕਰਤਾ ਨੂੰ ਕਲੇਮ ਦੀ ਬਾਕੀ ਬਚੀ 34 ਹਜ਼ਾਰ, 370 ਰੁਪਏ ਦੀ ਰਾਸ਼ੀ ਦੇ ਨਾਲ ਹੀ ਕੰਪਨੀ 'ਤੇ ਮਾਨਸਿਕ ਪਰੇਸ਼ਾਨੀ ਤੇ ਉਤਪੀੜ ਅਤੇ ਮੁਕੱਦਮਾ ਖਰਚੇ ਦੇ ਰੂਪ 'ਚ ਵੀ 8000 ਰੁਪਏ ਹਰਜਾਨਾ ਠੋਕਿਆ ਹੈ। ਨਿਰਦੇਸ਼ ਮਿਲਣ 'ਤੇ 30 ਦਿਨਾਂ ਅੰਦਰ ਨਿਰਦੇਸ਼ਾਂ ਦਾ ਪਾਲਣ ਕਰਨਾ ਪਵੇਗਾ, ਨਹੀਂ ਤਾਂ ਕੰਪਨੀ ਨੂੰ 5000 ਰੁਪਏ ਦਾ ਵਾਧੂ ਮੁਆਵਜ਼ਾ ਦੇਣਾ ਪਵੇਗਾ। ਇਹ ਨਿਰਦੇਸ਼ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਫੋਰਮ-2 ਨੇ ਸੁਣਵਾਈ ਦੌਰਾਨ ਜੀਰੀ ਕੀਤੇ।
ਜਾਣਕਾਰੀ ਮੁਤਾਬਕ ਮੋਹਾਲੀ ਵਾਸੀ ਸੰਜੈ ਸ਼੍ਰੀਵਾਸਤਵ ਨੇ ਫੋਰਮ 'ਚ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਟਿਡ, ਚੇਨਈ ਅਤੇ ਸੈਕਟਰ-34ਏ ਚੰਡੀਗੜ੍ਹ ਦਫਤਰ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਫੈਮਿਲੀ ਹੈਲਥ ਇੰਸ਼ੋਰੈਂਸ ਪਾਲਿਸੀ ਉਕਤ ਕੰਪਨੀ ਤੋਂ ਲਈ। ਇਸ ਲਈ ਸਮੇਂ-ਸਮੇਂ 'ਤੇ 28 ਫਰਵਰੀ, 2019 ਤੱਕ ਪ੍ਰੀਮੀਅਮ ਵੀ ਭਰਿਆ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੀ ਪਤਨੀ ਦੀ ਖੱਬੀ ਬਾਂਹ 'ਚ ਦਰਦ ਹੋਣ ਲੱਗਾ, ਜਿਸ ਤੋਂ ਬਾਅਦ ਉਹ ਪੀ. ਜੀ. ਆਈ. 'ਚ ਇਲਾਜ ਲਈ ਗਏ। ਟਰੀਟਮੈਂਟ ਦੌਰਾਨ ਉਨ੍ਹਾਂ ਦੀ ਪਤਨੀ ਦਾ ਆਪਰੇਸ਼ਨ ਵੀ ਹੋਇਆ। ਟਰੀਟਮੈਂਟ 'ਤੇ ਉਨ੍ਹਾਂ ਦਾ ਕੁੱਲ 1 ਲੱਖ, 11 ਹਜ਼ਾਰ, 957 ਰੁਪਏ ਖਰਚਾ ਆਇਆ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਬੀਮਾ ਕੰਪਨੀ ਨੂੰ ਕਲੇਮ ਲਈ ਆਪਣੇ ਕੇਸ ਸੌਂਪਿਆ ਪਰ ਕੰਪਨੀ ਨੇ ਪੂਰੀ ਰਾਸ਼ੀ ਦੇਣ ਦੀ ਥਾਂ ਸਿਰਫ 77 ਹਜ਼ਾਰ, 587 ਰੁਪਏ ਹੀ ਦਿੱਤੇ। ਕੰਪਨੀ ਨੇ ਬਾਕੀ 34 ਹਜ਼ਾਰ, 370 ਰੁਪਏ ਇਹ ਕਹਿੰਦੇ ਹੋਏ ਨਹੀਂ ਦਿੱਤੇ ਕਿ ਕੁਝ ਮੈਡੀਕਲ ਡਰੱਗਸ ਤੇ ਹੋਰ ਦਵਾਈਆਂ ਇਸ ਪਾਲਿਸੀ ਅੰਦਰ ਨਹੀਂ ਆਉਂਦੀਆਂ ਹਨ। ਇਸ ਤੋਂ ਬਾਅਦ ਕੰਪਨੀ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਪਰ ਉਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ, ਜਿਸ ਤਹਿਤ ਉਨ੍ਹਾਂ ਨੇ ਇਸ ਸਬੰਧੀ ਫੋਰਮ 'ਚ ਸ਼ਿਕਾਇਤ ਦਿੱਤੀ। ਦੂਜੇ ਦੋਹਾਂ ਪੱਖਾਂ ਨੇ ਫੋਰਮ 'ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨਵਾਂ ਨੇ ਕੋਈ ਕੋਤਾਹੀ ਨਹੀਂ ਵਰਤੀ ਹੈ।
ਕਿਸਾਨਾਂ ਦੀ ਲੁੱਟ ਵੱਡੇ ਪੱਧਰ 'ਤੇ ਜਾਰੀ, ਖੇਤੀਬਾੜੀ ਵਿਭਾਗ ਨੇ ਮੀਟੀਆਂ ਅੱਖਾਂ
NEXT STORY