ਚੰਡੀਗੜ੍ਹ, (ਸੁਸ਼ੀਲ)- ਸਹਾਰਨਪੁਰ ਤੋਂ ਨਸ਼ੇ ਵਾਲੇ ਟੀਕੇ ਲਿਆ ਕੇ ਟ੍ਰਾਈਸਿਟੀ 'ਚ ਵੇਚਣ ਵਾਲੇ ਸਮੱਗਲਰ ਨੂੰ ਪੁਲਸ ਨੇ ਸੈਕਟਰ-43 ਸਥਿਤ ਸੀ. ਟੀ. ਯੂ. ਵਰਕਸ਼ਾਪ ਦੇ ਪਿੱਛੋਂ ਦਬੋਚ ਲਿਆ, ਜਿਸ ਦੀ ਪਛਾਣ ਸੈਕਟਰ-43 ਨਿਵਾਸੀ ਜਸਕਰਨ ਸਿੰਘ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ ਨਸ਼ੇ ਵਾਲੇ 140 ਟੀਕੇ ਬਰਾਮਦ ਹੋਏ ਹਨ। ਮੁਲਜ਼ਮ ਨੇ ਦੱਸਿਆ ਕਿ ਉਹ ਇਕ ਟੀਕਾ 200 ਤੋਂ 300 ਰੁਪਏ 'ਚ ਵੇਚਦਾ ਹੈ। ਸੈਕਟਰ-36 ਥਾਣਾ ਪੁਲਸ ਨੇ ਜਸਕਰਨ ਖਿਲਾਫ ਮਾਮਲਾ ਦਰਜ ਕਰ ਲਿਆ।
ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਨੇ ਦੱਸਿਆ ਕਿ ਯੂ. ਪੀ. ਤੋਂ ਇਕ ਨੌਜਵਾਨ ਨਸ਼ੇ ਵਾਲੇ ਟੀਕੇ ਲੈ ਕੇ ਸੈਕਟਰ-43 ਨੂੰ ਆ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਸੈਕਟਰ 43 ਸੀ. ਟੀ. ਯੂ. ਵਰਕਸ਼ਾਪ ਦੇ ਪਿੱਛੇ ਨਾਕਾ ਲਾਇਆ। ਪੁਲਸ ਨੇ ਇਕ ਨੌਜਵਾਨ ਨੂੰ ਬੈਗ ਲੈ ਕੇ ਆਉਂਦੇ ਹੋਏ ਵੇਖਿਆ। ਨੌਜਵਾਨ ਪੁਲਸ ਨੂੰ ਵੇਖ ਕੇ ਵਾਪਸ ਮੁੜ ਕੇ ਤੇਜ਼ ਚੱਲਣ ਲੱਗਾ। ਪੁਲਸ ਨੂੰ ਸ਼ੱਕ ਹੋਇਆ ਤੇ ਥੋੜ੍ਹੀ ਦੂਰ ਜਾ ਕੇ ਉਸ ਨੇ ਨੌਜਵਾਨ ਨੂੰ ਦਬੋਚ ਲਿਆ। ਪੁਲਸ ਨੇ ਨੌਜਵਾਨ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ 140 ਨਸ਼ੇ ਵਾਲੇ ਟੀਕੇ ਬਰਾਮਦ ਹੋਏ।
ਪਾਪਾ ਵ੍ਹਿਸਕੀ, ਬਰਿਊ ਮਾਸਟਰ ਤੇ ਲਿਕਰ ਅੱਡਾ-5 ਨੂੰ ਨਿਗਮ ਨੇ ਕੀਤਾ ਸੀਲ
NEXT STORY