ਚੰਡੀਗੜ੍ਹ (ਸੰਦੀਪ) : ਟ੍ਰੈਫਿਕ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਪੁਲਸ ਨੇ ਇਕ ਸਤੰਬਰ ਤੋਂ ਸ਼ਹਿਰ 'ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕੀਤੇ ਸਨ। ਨਵੇਂ ਨਿਯਮਾਂ ਤਹਿਤ ਕੱਟੇ ਗਏ ਚਲਾਨ ਪਹਿਲੀ ਵਾਰ ਜ਼ਿਲਾ ਅਦਾਲਤ 'ਚ ਪਹੁੰਚੇ। ਵੀਰਵਾਰ ਨੂੰ ਡ੍ਰੰਕਨ ਡਰਾਈਵ ਤਹਿਤ ਕੱਟੇ ਚਲਾਨਾਂ 'ਤੇ ਜ਼ਿਲਾ ਅਦਾਲਤ ਨੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਅਦਾਲਤ ਨੇ ਪਹਿਲੀ ਵਾਰ ਇਹ ਜੁਰਮਾਨਾ ਲਾਇਆ ਹੈ। ਇਕ ਔਰਤ ਸਮੇਤ ਕੁਲ 6 ਲੋਕਾਂ ਨੇ ਡ੍ਰੰਕਨ ਡਰਾਈਵ ਤਹਿਤ ਕੱਟੇ ਗਏ ਚਲਾਨ ਦਾ ਜੁਰਮਾਨਾ ਭੁਗਤਿਆ।
ਅਦਾਲਤ ਨੇ ਜੁਰਮਾਨਾ ਲਾਉਣ ਦੇ ਨਾਲ ਹੀ ਤਿੰਨ ਮਹੀਨਿਆਂ ਲਈ ਉਨ੍ਹਾਂ ਦਾ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ ਹੈ। ਨਵੇਂ ਨਿਯਮਾਂ ਤਹਿਤ ਵੱਖ-ਵੱਖ ਟ੍ਰੈਫਿਕ ਆਫੈਂਸ ਦੇ ਕੱਟੇ ਗਏ ਕੁਲ 243 ਚਲਾਨ ਵੀਰਵਾਰ ਨੂੰ ਜ਼ਿਲਾ ਅਦਾਲਤ 'ਚ ਆਏ ਸਨ ਪਰ ਭਾਰੀ ਜੁਰਮਾਨਾ ਰਾਸ਼ੀ ਹੋਣ ਕਾਰਨ ਪੈਸਿਆਂ ਦੀ ਘਾਟ 'ਚ ਕਈ ਲੋਕਾਂ ਨੇ ਜੁਰਮਾਨਾ ਨਹੀਂ ਭੁਗਤਿਆ ਅਤੇ ਬਿਨਾਂ ਚਲਾਨ ਛੁਡਾਏ ਹੀ ਉਨ੍ਹਾਂ ਨੂੰ ਵਾਪਸ ਜਾਣਾ ਪਿਆ।
ਪੁਲਸ ਨੇ ਨਹੀਂ ਵਿਖਾਈ ਨਰਮਾਈ
ਅਦਾਲਤ 'ਚ ਡ੍ਰੰਕਨ ਡਰਾਈਵ ਦਾ ਚਲਾਨ ਭੁਗਤਣ ਲਈ ਆਉਣ ਵਾਲਿਆਂ 'ਚ ਮੋਹਾਲੀ ਨਿਵਾਸੀ ਇਕ ਔਰਤ ਸਮੇਤ ਇਕ ਪੰਜਾਬ ਨਿਵਾਸੀ ਵਿਅਕਤੀ ਵੀ ਪਹੁੰਚਿਆ ਸੀ। ਉਸ ਵਿਅਕਤੀ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਸੈਕਟਰ-51/52 ਦੇ ਚੌਕ 'ਤੇ ਉਸ ਦਾ ਡ੍ਰੰਕਨ ਡਰਾਈਵ ਦਾ ਚਲਾਨ ਕੱਟਿਆ ਸੀ। ਇਸ ਸਮੇਂ ਉਸ ਨੇ ਕਾਫ਼ੀ ਘੱਟ ਸ਼ਰਾਬ ਦਾ ਸੇਵਨ ਕੀਤਾ ਸੀ ਅਤੇ ਐਮਰਜੈਂਸੀ 'ਚ ਉਸ ਨੂੰ ਕਾਰ 'ਤੇ ਆਪਣੇ ਭਰਾ ਨੂੰ ਪੀ. ਜੀ. ਆਈ. 'ਚ ਦਾਖਲ ਕਰਵਾਉਣ ਲਿਜਾਣਾ ਪਿਆ। ਉਸ ਨੇ ਪੁਲਸ ਨੂੰ ਆਪਣੀ ਮਜਬੂਰੀ ਵੀ ਦੱਸੀ ਸੀ ਪਰ ਪੁਲਸ ਨੇ ਉਸ ਦਾ ਚਲਾਨ ਕੱਟ ਦਿੱਤਾ ਸੀ।
ਕੈਪਟਨ ਦੇ ਸਵਾਗਤ ਲਈ ਹਸਪਤਾਲ ਪ੍ਰਸ਼ਾਸਨ ਨੇ ਜ਼ਖਮੀਆਂ ਤੋਂ ਕਰਵਾਈ ਸਫਾਈ
NEXT STORY