ਚੰਡੀਗੜ੍ਹ (ਬਿਊਰੋ) - ਪਿਤਾ ਭਾਵੇ ਹੀ ਲੋਹਾ ਚੁੱਕਣ ਦਾ ਕੰਮ ਕਰਦਾ ਹੈ ਪਰ ਬੇਟੇ ਦਾ ਮਨ ਗੋਲਡ ਮੈਡਲ ਹਾਸਲ ਕਰਨ 'ਚ ਲੱਗਾ ਹੋਇਆ ਹੈ। ਡੀ. ਏ. ਵੀ ਕਾਲਜ ਦਾ ਅਮਿਤ ਕੁਮਾਰ ਇਕ ਮਜ਼ਦੂਰ ਦਾ ਬੇਟਾ ਹੈ। ਉਸ ਨੇ ਦੁਬਈ 'ਚ ਹੋਏ ਪੈਰਾ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਿੰਨ ਗੋਲਡ ਮੈਡਲ ਹਾਸਲ ਕੀਤੇ ਹਨ। ਉਸ ਦੇ ਪਿਤਾ ਪੰਜਾਬ ਦੀ ਆਇਰਨ ਸਿਟੀ ਮੰਡੀ ਗੋਬਿੰਦਗੜ੍ਹ ਦੇ ਇਕ ਗੋਦਾਮ 'ਚ ਮਜ਼ਦੂਰੀ ਦਾ ਕੰਮ ਕਰਦੇ ਹਨ ਪਰ ਕਦੇ ਵੀ ਬੇਟੇ ਦੇ ਸੁਪਨੇ ਦੇ ਅੱਗੇ ਨਹੀਂ ਆਏ। ਕੁਝ ਸਾਲ ਪਹਿਲਾਂ ਹੀ ਅਥਲੈਟਿਕਸ ਸ਼ੁਰੂ ਕਰ ਵਾਲੇ ਅਮਿਤ ਦੁਬਈ ਤੋਂ ਪਹਿਲਾਂ ਚੀਨ ਤੇ ਸਿੰਗਾਪੁਰ 'ਚ ਵੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕਾ ਹਨ। ਅਮਿਤ ਨੇ ਦੁਬਈ 'ਚ 100 ਮੀਟਰ ਰੇਸ 11.8 ਸੈਕਿੰਡ, 200 ਮੀਟਰ ਰੇਸ 23.14 ਸੈਕਿੰਡ ਤੇ 400 ਮੀਟਰ ਰੇਸ 'ਚ 51.9 ਸੈਕਿੰਡ ਪੂਰੀ ਕੀਤੀ। ਇਨ੍ਹਾਂ ਤਿੰਨਾਂ ਈਵੈਂਟਾ 'ਚ ਗੋਲਡ ਮੈਡਲ ਹਾਸਲ ਕੀਤੇ। ਅਮਿਤ ਨੇ ਇਸ ਤੋਂ ਪਹਿਲਾਂ ਸਵਿਟਜ਼ਰਲੈਂਡ 'ਚ ਆਯੋਜਿਤ ਯੂਨੀਅਰ ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ 'ਚ ਰੇਸਿੰਗ 'ਚ ਸਿਲਵਰ ਮੈਡਲ ਜਿੱਤਿਆ ਸੀ। ਚੀਨ 'ਚ ਵੀ ਉਹ ਸਫਲਤਾ ਹਾਸਲ ਕਰ ਚੁੱਕਾ ਹੈ।
ਤਿੰਨ ਸਾਲ ਦੀ ਉਮਰ 'ਚ ਗਵਾਇਆ ਹੱਥ
ਅਮਿਤ ਨੇ ਦੱਸਿਆ ਕਿ ਉਸ ਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦੇ ਹਨ। ਤਿੰਨ ਸਾਲ ਦੀ ਉਮਰ 'ਚ ਛੱਤ ਤੋਂ ਡਿੱਗਣ ਕਾਰਨ ਅਮਿਤ ਦੇ ਸੱਜੇ ਹੱਥ 'ਚ ਫਰੈਕਚਰ ਹੋ ਗਿਆ ਸੀ ਤੇ ਸਹੀ ਇਲਾਜ਼ ਨਾ ਮਿਲਣ ਕਾਰਨ ਉਸ ਦਾ ਹੱਥ ਠੀਕ ਨਹੀਂ ਹੋ ਸਕਿਆ।
ਕੋਚ ਦੀ ਸਹਾਇਤਾ ਨਾਲ ਮਿਲੀ ਸਫਲਤਾ
ਅਮਿਤ ਨੇ ਦੱਸਿਆ ਕਿ ਉਨ੍ਹਾ ਦੇ ਕਾਲਜ ਤੇ ਪ੍ਰਿੰਸੀਪਲ ਬੀਸੀ ਜੋਸਨ ਨੇ ਹਮੇਸ਼ਾ ਉਸ ਨੂੰ ਸਪੋਰਟ ਕੀਤਾ ਹੈ। ਮੈਂ ਪਹਿਲਾਂ ਕੋਚ ਹਰਵਿੰਦਰ ਸਿੰਘ ਤੋਂ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਮੈਂ ਜਗਬੀਰ ਸਿੰਘ ਤੋਂ ਵੀ ਟਿਪਸ ਲਏ। ਅਮਿਤ ਦਾ ਕਹਿਣਾ ਹੈ ਕਿ ਬਹੁਤ ਘੱਟ ਸੁਵਿਧਾਵਾਂ ਦੇ ਦਮ 'ਤੇ ਉਹ ਇੱਥੇ ਤੱਕ ਪਹੁੰਚਿਆ। ਪਰਿਵਾਰ ਤੋਂ ਜਿੰਨੀ ਮਦਦ ਹੋ ਸਕਦੀ ਹੈ ਕਰਦਾ ਹੈ ਪਰ ਇੰਟਰਨੈਸ਼ਲ ਐਥਲੀਟ ਦੇ ਲਈ ਪੂਰੀ ਨਹੀਂ ਹੈ। ਸਰਕਾਰ ਜਾਂ ਕਾਰਪੋਰੇਟ ਹਾਊਸ ਉਸ ਦੇ ਮਦਦ ਕਰੇ ਤਾਂ ਜੋ ਉਹ ਦੇਸ਼ ਲਈ ਅੱਗੇ ਵੀ ਮੈਡਲ ਜਿੱਤ ਸਕੇ।
ਜਲੰਧਰ: ਮਿਡ-ਡੇ-ਮੀਲ ਦਾ ਖਾਣਾ ਬਣਾਉਂਦੇ ਸਮੇਂ ਸਕੂਲ 'ਚ ਫਟਿਆ ਕੁੱਕਰ
NEXT STORY