ਅੰਮ੍ਰਿਤਸਰ/ਹੁਸ਼ਿਆਰਪੁਰ (ਗੁਰਪ੍ਰੀਤ ਸਿੰਘ) : ਦੁਬਈ ਵਿਚ ਜਾਨ ਗੁਆਉਣ ਵਾਲੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਕੁਕਵਾਲ ਮਾਜਰੀ ਨਾਲ ਸੰਬੰਧਤ 45 ਸਾਲਾ ਸ਼ਿਵ ਕੁਮਾਰ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਪੰਜਾਬ ਪਹੁੰਚੀ। ਸ਼ਿਵ ਕੁਮਾਰ ਲਗਭਗ 2 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਰੋਜ਼ੀ ਰੋਟੀ ਦੀ ਭਾਲ ਵਿਚ ਦੁਬਈ ਗਿਆ ਸੀ ਪਰ ਉੱਥੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ 15 ਮਾਰਚ ਨੂੰ ਉਸ ਦੀ ਮੌਤ ਹੋ ਗਈ।
ਸ਼ਿਵ ਕੁਮਾਰ ਆਪਣੇ ਪਿੱਛੇ ਤਿੰਨ ਧੀਆਂ ਛੱਡ ਗਿਆ ਹੈ। ਸਰਬੱਤ ਦਾ ਭਲਾ ਟਰੱਸਟ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰੇਗਾ। ਇੱਥੇ ਦੱਸ ਦੇਈਏ ਕਿ ਟਰੱਸਟ ਹੁਣ ਤੱਕ 100 ਤੋਂ ਵਧੇਰੇ ਬਦਕਿਸਮਤ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਪਹੁੰਚਾ ਚੁੱਕਾ ਹੈ। ਇਸ ਦੌਰਾਨ ਪਰਿਵਾਰ ਨੇ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ, ਜਿਸ ਸਦਕਾ ਉਹ ਆਪਣੇ ਮ੍ਰਿਤਕ ਪੁੱਤ ਦਾ ਚਿਹਰਾ ਵੇਖ ਸਕੇ ਹਨ।
'ਕੈਪਟਨ ਦੇ ਡੇਰਾ ਬਿਆਸ ਜਾਣ 'ਤੇ ਅਕਾਲੀਆਂ ਨੂੰ ਨਹੀਂ ਇਤਰਾਜ਼'
NEXT STORY