ਜਲੰਧਰ, (ਮ੍ਰਿਦੁਲ)– ਥਾਣਾ ਨੰ. 5 ਅਧੀਨ ਆਉਂਦੇ ਟੈਗੋਰ ਨਗਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਵਿਅਕਤੀ ਨੇ ਸ਼ੱਕੀ ਹਾਲਾਤ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲੇ ਨੂੰ ਲੈ ਕੇ ਏ. ਸੀ. ਪੀ. ਵੈਸਟ ਸਰਬਜੀਤ ਰਾਏ ਸਮੇਤ ਐੱਸ. ਐੱਚ. ਓ. ਨਿਰਮਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਅਰਬਨ ਅਸਟੇਟ ਦੇ ਗੁਰਜੇਪਾਲ ਨਗਰ ਦੇ ਰਹਿਣ ਵਾਲੇ ਕਮਲਜੀਤ ਸਿੰਘ ਦੀ ਸਪੋਰਟਸ ਮਾਰਕੀਟ 'ਚ ਆਨੰਦ ਸਪੋਰਟਸ ਨਾਂ ਦੇ ਨਾਲ ਬੈਟ ਬਣਾਉਣ ਦੀ ਫੈਕਟਰੀ ਹੈ। ਉਹ ਮੰਗਲਵਾਰ ਸ਼ਾਮ ਕਰੀਬ 5 ਵਜੇ ਆਪਣੇ ਟੈਗੋਰ ਨਗਰ ਰਹਿੰਦੇ ਦੋਸਤ ਅਤੇ ਚਾਵਲਾ ਵੈਲਡਿੰਗ ਮਟੀਰੀਅਲ ਦੇ ਮਾਲਕ ਸਰਬਜੀਤ ਚਾਵਲਾ ਉਰਫ ਬਿੱਟੂ ਚਾਵਲਾ ਕੋਲ ਆਇਆ ਹੋਇਆ ਸੀ, ਹਾਲਾਂਕਿ ਪੁਲਸ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਹੈ, ਜਿਸ ਨੂੰ ਲੈ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਮਲਜੀਤ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਦੋਸਤ ਚਾਵਲਾ ਦੇ ਘਰ 'ਚ ਹੀ ਖੁਦ ਨੂੰ ਗੋਲੀ ਮਾਰ ਲਈ। ਗੋਲੀ ਉਸ ਨੇ ਖੁਦ ਚਲਾਈ ਹੈ ਜਾਂ ਫਿਰ ਇਸ ਪਿੱਛੇ ਕੋਈ ਸਾਜ਼ਿਸ਼ ਹੈ, ਇਸ ਸਬੰਧੀ ਪੁਲਸ ਨੇ ਬਿੱਟੂ ਚਾਵਲਾ ਦੇ ਘਰ ਪਹੁੰਚ ਕੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਵੱਡਾ ਬੇਟਾ ਅਮਰੀਕਾ 'ਚ ਰਹਿੰਦਾ ਹੈ ਤੇ ਉਸ ਦੇ ਛੋਟੇ ਬੇਟੇ ਰੋਬਿਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਪੁਲਸ ਨੂੰ ਬਿਆਨ ਦਿੱਤੇ ਹਨ।
ਜ਼ਮੀਨੀ ਘਪਲੇ 'ਚ ਵਾਡਰਾ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ (ਪੜ੍ਹੋ 13 ਫਰਵਰੀ ਦੀਆਂ ਖਾਸ ਖਬਰਾਂ)
NEXT STORY