ਅੰਮ੍ਰਿਤਸਰ, (ਸਰਬਜੀਤ)- ਪਿਛਲੇ ਕੁਝ ਮਹੀਨਿਆਂ ਤੋਂ ਤਰਨਤਾਰਨ ਰੋਡ 'ਤੇ ਚੱਲ ਰਹੇ ਐਲੀਵੇਟਿਡ ਰੋਡ ਦੇ ਕੰਮ ਕਾਰਨ ਰਾਹਗੀਰਾਂ ਦਾ ਲੰਘਣਾ ਬੜਾ ਔਖਾ ਹੋ ਗਿਆ ਹੈ। ਉਥੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਚੱਲ ਰਹੇ ਨਿਰਮਾਣ ਕੰਮ ਨਾਲ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਰੋਜ਼ ਦੇ ਲੰਘਣ ਵਾਲੇ ਰਾਹਗੀਰਾਂ ਨੂੰ ਘੰਟਿਆਂਬੱਧੀ ਜਾਮ 'ਚ ਫਸਣਾ ਪੈਂਦਾ ਹੈ। ਚਾਟੀਵਿੰਡ ਨਹਿਰ 'ਤੇ 24 ਘੰਟੇ ਟ੍ਰੈਫਿਕ ਪੁਲਸ ਰਹਿੰਦੀ ਹੈ, ਇਸ ਦੇ ਬਾਵਜੂਦ ਜਾਮ 'ਚ ਫਸੇ ਲੋਕ ਇਕ-ਦੂਜੇ ਨਾਲ ਬਹਿਸ ਕਰਦੇ ਰਹਿੰਦੇ ਹਨ।
ਅੱਜ ਜਗ ਬਾਣੀ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਲੋਕ ਬੜੀ ਮੁਸ਼ਕਲ ਨਾਲ ਉਥੋਂ ਲੰਘ ਰਹੇ ਸਨ। ਇਥੋਂ ਤੱਕ ਕਿ ਟ੍ਰੈਫਿਕ ਪੁਲਸ ਵੀ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਰਹੀ ਸੀ ਪਰ ਦੂਜੇ ਪਾਸੇ ਕੰਮ ਕਰ ਰਹੀ ਕੰਪਨੀ ਦੇ ਇੰਜੀਨੀਅਰ ਅਮਰਦੀਪ ਸਿੰਘ ਨੇ ਕਿਹਾ ਕਿ ਸਾਡੀ ਕੰਪਨੀ ਵੱਲੋਂ ਮਾਰਚ ਮਹੀਨੇ 'ਚ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਿ ਤਕਰੀਬਨ 30 ਮਹੀਨਿਆਂ 'ਚ ਖਤਮ ਹੋ ਜਾਵੇਗਾ ਪਰ ਲੋਕਾਂ ਦੀ ਸਹੂਲਤ ਲਈ ਅਸੀਂ ਤਰਨਤਾਰਨ ਰੋਡ ਤੋਂ ਚੱਬਾ ਪਿੰਡ ਰਾਹੀਂ ਝਬਾਲ ਰੋਡ ਤੋਂ ਹੁੰਦੇ ਹੋਏ ਖਜ਼ਾਨਾ ਗੇਟ ਵੱਲ ਜਾਂਦੀ ਸੜਕ ਤਿਆਰ ਕੀਤੀ ਸੀ। ਇਸ ਤੋਂ ਇਲਾਵਾ ਤਰਨਤਾਰਨ ਤੋਂ ਬਾਈਪਾਸ ਵੀ ਜੀ. ਟੀ. ਰੋਡ ਵੱਲ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨਾਲ ਵੱਡੇ ਵਾਹਨਾਂ ਨੂੰ ਲੰਘਣ 'ਚ ਕੋਈ ਮੁਸ਼ਕਲ ਨਾ ਆਏ।
ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ 'ਚ ਮਦਦ ਕੀਤੀ ਜਾਵੇ ਤਾਂ ਜੋ ਪਿੱਲਰਾਂ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਹੋ ਸਕੇ। ਉਨ੍ਹਾਂ ਕਿਹਾ ਕਿ ਅਸੀਂ ਟ੍ਰੈਫਿਕ ਪੁਲਸ ਅਧਿਕਾਰੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੁਝ ਸਮੇਂ ਲਈ ਵੱਡੇ ਓਵਰਲੋਡ ਵਾਹਨ ਇਥੋਂ ਨਾ ਲੰਘਣ ਦੇਣ ਤਾਂ ਕਿ ਰਾਹਗੀਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਨਕਲੀ ਕੈਪਟਨ ਨੇ ਬਠਿੰਡਾ 'ਚ ਵੰਡੇ ਨਕਲੀ ਸਮਾਰਟ ਫੋਨ ਤੇ ਲਾਲੀਪੌਪ
NEXT STORY