ਲੁਧਿਆਣਾ (ਸੇਠੀ)-ਐਨਫੋਰਸਮੈਂਟ ਡਾਇਰੈਕਟੋਰੇਟ, ਈ. ਡੀ. ਵਿਭਾਗ ਵੱਲੋਂ ਅੱਜ ਜੁਝਾਰ ਟਰਾਂਸਪੋਰਟ ਗਰੁੱਪ ਅਤੇ ਫਾਸਟਵੇਅ ਗਰੁੱਪ ਦੇ ਲੁਧਿਆਣਾ ਸਥਿਤ ਕਾਰੋਬਾਰੀ ਗੁਰਦੀਪ ਸਿੰਘ ਦੇ ਅਹਾਤੇ ਦੀ ਤਲਾਸ਼ੀ ਲੈਣ ਤੋਂ ਬਾਅਦ ਆਮਦਨ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਉਨ੍ਹਾਂ ਦੇ ਘਰਾਂ ਅਤੇ ਦਫਤਰਾਂ ’ਤੇ ਛਾਪੇਮਾਰੀ ਕੀਤੀ ਗਈ। ਲੁਧਿਆਣਾ, ਦਿੱਲੀ, ਹਰਿਆਣਾ ਦੇ ਗੁਰੂਗ੍ਰਾਮ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਰਾਜਸਥਾਨ ਦੇ ਕੋਟਾ ਸਮੇਤ 12 ਥਾਵਾਂ 'ਤੇ ਆਈ.ਟੀ. ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ 'ਚ 3 ਥਾਵਾਂ ’ਚੋਂ ਲੁਧਿਆਣੇ ਵਾਲਾ ਘਰ ਸ਼ਾਮਲ ਹੈ, ਜਦਕਿ ਬਾਕੀ ਕਮਰਸ਼ੀਅਲ ਅਹਾਤੇ ਹਨ। ਵਿਭਾਗੀ ਅਧਿਕਾਰੀਆਂ ਨੇ ਇਸ ਸਾਰੀ ਕਾਰਵਾਈ ਬਾਰੇ ਚੁੱਪ ਧਾਰੀ ਹੋਈ ਹੈ ਅਤੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਕਿਸੇ ਵੀ ਉੱਚ ਅਧਿਕਾਰੀ ਨੇ ਕਾਰਵਾਈ ਦੀ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਜ਼ੀਰਾ ’ਚ ਕਾਰ ਸਵਾਰਾਂ ਨੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਫੈਲੀ ਦਹਿਸ਼ਤ
ਭਰੋਸੇਯੋਗ ਸੂਤਰਾਂ ਅਨੁਸਾਰ ਈ.ਡੀ. ਦੀ ਛਾਪੇਮਾਰੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੇਰ ਰਾਤ ਖਤਮ ਹੋਈ ਅਤੇ ਟੀਮਾਂ ਗੁਰਦੀਪ ਸਿੰਘ ਦੇ ਸਾਰੇ ਟਿਕਾਣਿਆਂ ਤੋਂ ਰਵਾਨਾ ਹੋਈਆਂ ਪਰ ਸ਼ੁੱਕਰਵਾਰ ਸਵੇਰੇ 10.30 ਵਜੇ ਦੇ ਕਰੀਬ ਇਨਕਮ ਟੈਕਸ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਨੇ ਮਿਲ ਕੇ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜਿੱਥੇ ਸ਼ਹਿਰ ਦੇ ਕਈ ਲੋਕ ਇਨਕਮ ਟੈਕਸ ਦੇ ਇਨ੍ਹਾਂ ਛਾਪਿਆਂ ਨੂੰ ਗੁਰਦੀਪ ਸਿੰਘ ਵਿਰੁੱਧ ਈ.ਡੀ. ਦੀ ਕਾਰਵਾਈ ਨਾਲ ਜੋੜ ਰਹੇ ਸੀ, ਉੱਥੇ ਹੀ ਸੂਤਰਾਂ ਨੇ ਦਾਅਵਾ ਕੀਤਾ ਕਿ ਸਿੰਘ ਆਪਣੀ ਆਮਦਨ ਛੁਪਾਉਣ ਜਾਂ ਆਮਦਨ ਕਰ ਦੀਆਂ ਕੁਝ ਹੋਰ ਉਲੰਘਣਾਵਾਂ ਦੇ ਸ਼ੱਕ ਦੇ ਆਧਾਰ 'ਤੇ ਵਿਭਾਗ ਦੇ ਜਾਂਚ ਵਿੰਗ ਦੇ ਰਾਡਾਰ 'ਤੇ ਸੀ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਅਧਿਕਾਰੀ ਜਾਂਚ ਲਈ ਰੁੱਝੇ ਰਹੇ ਅਤੇ ਕਾਗ਼ਜ਼ਾਂ ਦੀ ਪੜਤਾਲ ਜਾਰੀ ਸੀ। ਪਿਛਲੇ ਕਈ ਦਿਨਾਂ ਤੋਂ ਸੈਂਟਰ ਵਿਭਾਗ ਵੱਲੋਂ ਮਹਾਨਗਰ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੰਨਾ ’ਚ ਬਾਈਕ ਸਵਾਰ ਨੇ ਦੋ ਵਿਅਕਤੀਆਂ ’ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ
ਇਸ ਮਾਮਲੇ ਵਿੱਚ ਵੀ ਈ.ਡੀ. ਅਤੇ ਇਨਕਮ ਟੈਕਸ ਦੋਵੇਂ ਕੇਂਦਰ ਦੇ ਵਿਭਾਗ ਹਨ। ਜਿਸ ਕਾਰਨ ਇਹ ਵਿਭਾਗ ਲਿੰਕ ’ਚ ਹਨ, ਜਿਸ ਕਾਰਨ ਇੱਕ ਤੋਂ ਬਾਅਦ ਦੂਜਾ ਵਿਭਾਗ ਕਾਰਵਾਈ ਕਰਨ ਲਈ ਪਹੁੰਚਦਾ ਹੈ। ਦੱਸ ਦੇਈਏ ਕਿ ਫਾਸਟਵੇਅ ਦਾ ਮੁੱਖ ਦਫਤਰ ਲੁਧਿਆਣਾ ਗ੍ਰੈਂਡ ਵਾਕ ਮਾਲ ਦੀ 5ਵੀਂ ਮੰਜ਼ਿਲ 'ਤੇ ਸਥਿਤ ਹੈ। ਇਨਕਮ ਟੈਕਸ ਦਾ ਦਫ਼ਤਰ ਵੀ ਇਸੇ ਮਾਲ ਵਿੱਚ ਸਥਿਤ ਹੈ, ਜਦਕਿ ਗ੍ਰੈਂਡ ਵਾਕ ਦੀ ਮਾਲਕੀ ਗੁਰਦੀਪ ਸਿੰਘ ਦੀ ਹੈ। ਲੁਧਿਆਣਾ 'ਚ ਲਗਾਤਾਰ ਹੋ ਰਹੀ ਕਾਰਵਾਈ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲਾ ਬੇਨਾਮੀ ਜਾਇਦਾਦ ਨਾਲ ਜੁੜਿਆ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਬੇਨਾਮੀ ਜਾਇਦਾਦ ਨਾਲ ਸਬੰਧਤ ਦੱਸੀ ਜਾ ਰਹੀ ਹੈ। ਵਿਭਾਗ ਨੂੰ ਹੋਰ ਸ਼ੱਕ ਹੈ ਕਿ ਉਹ ਲੰਬੇ ਸਮੇਂ ਤੋਂ ਵੱਡੇ ਪੱਧਰ 'ਤੇ ਬੇਨਾਮੀ ਜਾਇਦਾਦਾਂ ਖਰੀਦ ਰਿਹਾ ਹੈ, ਜਿਸ ਲਈ ਵਿਭਾਗ ਨੇ ਉਸ ਨੂੰ ਜਾਂਚ ਦੇ ਘੇਰੇ 'ਚ ਲਿਆ ਹੈ।
ਖੰਨਾ ’ਚ ਬਾਈਕ ਸਵਾਰ ਨੇ ਦੋ ਵਿਅਕਤੀਆਂ ’ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ
NEXT STORY