ਜਲਾਲਾਬਾਦ(ਗੋਇਲ)—22 ਅਪ੍ਰੈਲ ਮਤਲਬ ਅਰਥ ਡੇ ਭਾਵ ਕਿ ਅੱਜ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਅਸੀਂ 48ਵਾਂ ਵਿਸ਼ਵ ਧਰਤੀ ਦਿਹਾੜਾ ਮਨਾ ਰਹੇ ਹਾਂ। ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਹਾੜਾ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ।
ਠੋਸ ਪਹਿਲ ਦੀ ਲੋੜ
ਧਰਤੀ ਬਹੁਤ ਵੱਡਾ ਸ਼ਬਦ ਹੈ, ਜਿਸ ਵਿਚ ਪਾਣੀ, ਹਰਿਆਲੀ, ਜੰਗਲੀ ਜੀਵ ਅਤੇ ਇਸ ਦੇ ਨਾਲ ਹੋਰ ਤੱਤ ਵੀ ਹਨ। ਧਰਤੀ ਨੂੰ ਬਚਾਉਣ ਦਾ ਮਤਲਬ ਹੈ ਕਿ ਇਸ ਦੀ ਰੱਖਿਆ ਲਈ ਪਹਿਲ ਕਰਨਾ ਪਰ ਨਾ ਤਾਂ ਇਸ ਸਬੰਧੀ ਕਦੇ ਵੀ ਸਮਾਜਕ ਜਾਗਰੂਕਤਾ ਵਿਖਾਈ ਗਈ ਅਤੇ ਨਾ ਹੀ ਰਾਜਨੀਤਕ ਪੱਧਰ 'ਤੇ ਕੋਈ ਠੋਸ ਪਹਿਲ ਕੀਤੀ ਗਈ। ਦੂਸ਼ਿਤ ਅਤੇ ਬੰਜਰ ਹੋ ਰਹੀ ਜ਼ਮੀਨ ਨੂੰ ਬਚਾਉਣ ਲਈ ਅੱਜ ਠੋਸ ਪਹਿਲ ਦੀ ਲੋੜ ਹੈ।
ਸਰਕਾਰ ਨੂੰ ਨਾ ਦਿਓ ਦੋਸ਼, ਖੁਦ ਨੂੰ ਬਦਲੋ
ਅੱਜ ਲਗਾਤਾਰ ਧਰਤੀ ਦੇ ਵਿਗੜਦੇ ਹਾਲਾਤ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਣ ਨਾਲ ਕੁਝ ਨਹੀਂ ਹੋਵੇਗਾ, ਸਗੋਂ ਖੁਦ ਨੂੰ ਬਦਲਣਾ ਪਵੇਗਾ। ਸਰਕਾਰ ਵੱਲੋਂ ਆਪਣੇ ਪੱਧਰ 'ਤੇ ਕਈ ਜਾਗਰੂਕਤਾ ਪ੍ਰੋਗਰਾਮ ਚਲਾਏ ਹੋਏ ਹੈ ਪਰ ਸਭ ਤੋਂ ਜ਼ਿਆਦਾ ਲੋੜ ਲੋਕਾਂ ਦੇ ਜਾਗਰੂਕ ਹੋਣ ਅਤੇ ਉਨ੍ਹਾਂ ਦੀ ਹਿੱਸੇਦਾਰੀ ਅਤੇ ਸਹਿਯੋਗ ਦੀ ਹੈ। ਆਪਣੀ ਹਰ ਰੋਜ਼ ਦੀਆਂ ਆਦਤਾਂ ਨੂੰ ਬਦਲ ਕੇ ਧਰਤੀ ਦੇ ਮੌਜੂਦਾ ਮਾੜੇ ਹਾਲਾਤ ਨੂੰ ਸੁਧਾਰਿਆ ਜਾ ਸਕਦਾ ਹੈ।
ਵਿਖਾਵਾ ਨਹੀਂ ਗੰਭੀਰਤਾ ਦੀ ਲੋੜ
ਅੱਜ ਵਿਸ਼ਵ ਧਰਤੀ ਦਿਵਸ ਹੈ। ਜੇਕਰ ਇਹ ਖਬਰ ਅਖਬਾਰਾਂ ਵਿਚ ਨਾ ਛਪਦੀ ਤਾਂ ਬਹੁਤ ਘੱਟ ਲੋਕਾਂ ਨੂੰ ਯਾਦ ਆਉਂਦਾ। ਜਾਗਰੂਕਤਾ ਲਿਆਉਣ ਤੋਂ ਪਹਿਲਾਂ ਯਾਦ ਦਿਵਾਉਣ ਦੀ ਜ਼ਿੰਮੇਵਾਰੀ ਵੀ ਮੀਡੀਆ ਨੂੰ ਚੁੱਕਣੀ ਪੈ ਰਹੀ ਹੈ। ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਧਰਤੀ ਦਿਵਸ ਅੱਜ ਸਿਰਫ ਇਕ ਵਿਖਾਵੇ ਤੋਂ ਜ਼ਿਆਦਾ ਕੁਝ ਨਹੀਂ ਰਹਿ ਗਿਆ ਹੈ ਪਰ ਅੱਜ ਸਿਰਫ ਵਿਖਾਵਾ ਕਰਨ ਦੀ ਨਹੀਂ, ਬਲਕਿ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।
ਹਰ ਦਿਨ ਧਰਤੀ ਦਿਵਸ ਮਨਾਉਣ ਦੀ ਲੋੜ
ਯਾਦ ਰੱਖੋ ਕਿ ਧਰਤੀ ਦਿਵਸ ਮਨਾਉਣ ਦੀ ਲੋੜ ਹਰ ਦਿਨ ਹੈ। ਸਿਰਫ ਇਕ ਦਿਨ ਵਿਸ਼ਵ ਧਰਤੀ ਦਿਹਾੜਾ ਮਨਾ ਕੇ ਮੌਜੂਦਾ ਹਾਲਾਤ ਨੂੰ ਨਹੀਂ ਬਦਲਿਆ ਜਾ ਸਕਦਾ। ਧਰਤੀ ਨੂੰ ਹਰਾ-ਭਰਾ ਅਤੇ ਸਾਫ ਬਣਾਉਣ ਲਈ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਅਤੇ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨੀਆਂ ਪੈਣਗੀਆਂ। ਲੋਕਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਹਰ ਦਿਨ ਧਰਤੀ ਦਿਹਾੜਾ ਹੈ। ਇਸ ਲਈ ਹਰ ਦਿਨ ਉਨ੍ਹਾਂ ਧਰਤੀ ਦਾ ਧਿਆਨ ਰੱਖਣਾ ਹੈ।
22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY