ਚੰਡੀਗੜ੍ਹ — ਪੰਜਾਬ ਸਰਕਾਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਹਾਲਾਤ ਇਹ ਹਨ ਕਿ ਸਰਕਾਰ ਨੂੰ ਤਨਖਾਹ ਦੇਣ ਤਕ ਦੇ ਲਾਲੇ ਪੈ ਗਏ ਹਨ। ਅਜਿਹੇ 'ਚ ਰਾਜ ਸਰਕਾਰ ਨੇ ਮੰਤਰੀਆਂ ਦਾ ਵੇਤਨ ਵੀ ਰੋਕ ਦਿੱਤਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਤੇ ਮੰਤਰੀਆਂ ਦੀ ਤਨਖਾਹ ਸਭ ਤੋਂ ਆਖਿਰ 'ਚ ਰਲੀਜ਼ ਕੀਤੀ ਜਾਵੇਗੀ। ਯਾਨੀ ਉਨ੍ਹਾਂ ਦਾ ਨੰਬਰ ਕਰਮਚਾਰੀਆਂ ਤੋਂ ਬਾਅਦ ਆਵੇਗਾ। ਉਥੇ ਹੀ ਪੰਜਾਬ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਲਈ ਅਜੇ ਇਕ ਹਫਤੇ ਤਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਸਰਕਾਰ ਦੇ ਸਭ ਤੋਂ ਵੱਡੇ ਪ੍ਰਸ਼ਾਸਨਿਕ ਕੰਪਲੈਕਸ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੇ ਖਾਤਿਆਂ 'ਚ ਸੋਮਵਾਰ ਨੂੰ ਵੀ ਤਨਖਾਹ ਜਮਾ ਨਹੀਂ ਹੋਈ ਹੈ, ਜਦ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਪਹਿਲੀ ਤਾਰੀਕ ਨੂੰ ਹੀ ਤਨਖਾਹ ਮਿਲ ਜਾਂਦੀ ਸੀ। ਪੰਜਾਬ ਸਰਕਾਰ ਦੀ ਖਰਾਬ ਵਿੱਤੀ ਹਾਲਤ ਦੇ ਕਾਰਨ ਇਸ ਵਾਰ ਤਨਖਾਹ ਮਿਲਣ 'ਚ ਹਫਤੇ ਤੋਂ ਵੱਧ ਦੀ ਦੇਰੀ ਹੋ ਜਾਵੇਗੀ। ਹਾਲਾਕਿ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਮਿਲਣਾ ਸ਼ੁਰੂ ਹੋ ਗਿਆ ਹੈ। ਸੈਲਰੀ ਦਾ ਇਹ ਸਕੰਟ ਜੀ. ਐੱਸ. ਟੀ. ਲਾਗੂ ਹੋਣ ਕਾਰਨ ਪੈਦਾ ਹੋਇਆ ਹੈ। ਟੈਕਸ ਵਸੂਲੀ ਦੀ ਇਹ ਰਕਮ ਅਜੇ ਤਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਈ ਹੈ। ਪੰਜਾਬ ਸਰਕਾਰ ਦੇ ਆਪਣੇ ਸਰੋਤਾਂ ਨਾਲ ਵੀ ਪੂਰੀ ਰਕਮ ਇਕੱਠੀ ਨਹੀਂ ਕੀਤੀ ਹੈ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਮਹੀਨੇ ਸਰਕਾਰੀ ਖਜ਼ਾਨੇ 'ਚ ਦਿਕੱਤ ਬਣੀ ਹੋਈ ਹੈ। ਅਗਲੇ ਮਹੀਨੇ ਤੋਂ ਇਹ ਮਸਲਾ ਸਥਾਈ ਤੌਰ 'ਤੇ ਹੱਲ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਤਨਖਾਹ ਦੇਣ ਲਈ ਇਹ ਵਿਵਸਥਾ ਕੀਤੀ ਹੈ ਕਿ ਇਕ-ਇਕ ਕਰ ਕੇ ਸਾਰੇ ਵਿਭਾਗਾਂ ਦੀ ਤਨਖਾਹ ਜਾਰੀ ਕੀਤੀ ਜੇਵਾਗੀ।
ਹਨੀਪ੍ਰੀਤ ਅਤੇ ਰਾਮ ਰਹੀਮ ਦੀ ਪਤਨੀ ਦੇ ਸੰਬੰਧਾਂ ਦਾ ਸੱਚ ਆਇਆ ਸਾਹਮਣੇ
NEXT STORY