ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਰੈਗੂਲਰ ਅਤੇ ਓਪਨ ਸਕੂਲ ਦੀਆਂ ਮਾਰਚ-2019 ਵਿਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਟ੍ਰਿਕ ਲਈ ਪ੍ਰੀਖਿਆ ਫੀਸ 800 ਰੁਪਏ ਪ੍ਰਤੀ ਪ੍ਰੀਖਿਆਰਥੀ ਹੋਵੇਗੀ ਜਦਕਿ 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਦੀ ਫੀਸ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਧੂ ਵਿਸ਼ੇ ਲਈ ਇਹ ਫੀਸ 350 ਰੁਪਏ ਪ੍ਰਤੀ ਵਿਸ਼ਾ ਹੋਵੇਗੀ। ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਲਈ ਪ੍ਰੀਖਿਆ ਫੀਸ 1200 ਰੁਪਏ ਪ੍ਰਤੀ ਪ੍ਰੀਖਿਆਰਥੀ, ਪ੍ਰਯੋਗੀ ਵਿਸ਼ੇ ਦੀ ਫੀਸ 150 ਰੁਪਏ ਪ੍ਰਤੀ ਵਿਸ਼ਾ ਅਤੇ ਵਾਧੂ ਵਿਸ਼ੇ ਦੀ ਫੀਸ 350 ਰੁਪਏ ਪ੍ਰਤੀ ਵਿਸ਼ਾ ਨਿਰਧਾਰਿਤ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਬਿਨਾਂ ਲੇਟ ਫੀਸ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 27 ਨਵੰਬਰ, ਬੈਂਕ ਵਿਚ ਫੀਸ ਤੇ ਚਲਾਨ ਜਮ੍ਹਾ ਕਰਵਾਉਂਣ ਦੀ ਅੰਤਿਮ ਮਿਤੀ 3 ਦਸੰਬਰ ਅਤੇ ਪ੍ਰੀਖਿਆ ਫਾਰਮ ਜ਼ਿਲਾ ਖੇਤਰੀ ਦਫਤਰ ਜਾਂ ਮੁੱਖ ਦਫਤਰ ਵਿਚ ਜਮ੍ਹਾ ਕਰਵਾਉਂਣ ਦੀ ਅੰਤਿਮ ਮਿਤੀ 14 ਦਸੰਬਰ ਹੋਵੇਗੀ। ਉਨ੍ਹਾਂ ਦੱਸਿਆ ਕਿ 500 ਰੁਪਏ ਪ੍ਰਤੀ ਲੇਟ ਫੀਸ ਦੇ ਨਾਲ ਇਹ ਅੰਤਿਮ ਮਿਤੀਆਂ ਕ੍ਰਮਵਾਰ 4 ਦਸੰਬਰ, 10 ਦਸੰਬਰ ਅਤੇ 21 ਦਸੰਬਰ ਹੋਣਗੀਆਂ। 1000 ਰੁਪਏ ਲੇਟ ਫੀਸ ਨਾਲ ਇਹ ਅੰਤਿਮ ਮਿਤੀਆਂ ਕ੍ਰਮਵਾਰ 11 ਦਸੰਬਰ, 17 ਦਸੰਬਰ ਅਤੇ 24 ਦਸੰਬਰ ਅਤੇ 2000 ਰੁਪਏ ਲੇਟ ਫੀਸ ਨਾਲ (ਪ੍ਰਤੀ ਵਿਦਿਆਰਥੀ)ਇਹ ਅੰਤਿਮ ਮਿਤੀਆਂ ਕ੍ਰਮਵਾਰ 18 ਦਸੰਬਰ, 24 ਦਸੰਬਰ ਅਤੇ 3 ਜਨਵਰੀ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਦਰਜ ਸਡਿਊੁਲ ਤੋਂ ਬਾਅਦ ਹਰੇਕ 7 ਦਿਨਾਂ ਬਾਅਦ 500 ਰੁਪਏ ਲੇਟ ਫੀਸ ਦਾ ਵਾਧਾ ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਤਕ ਹੁੰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਫੀਸਾਂ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵਿਖੇ ਚਲਾਨ ਰਾਹੀਂ ਜਮਾਂ ਕਰਵਾਈਆਂ ਜਾਣਗੀਆਂ। ਚਲਾਨ ਜਰਨੇਟ ਹੋਣ ਤੋਂ 24 ਘੰਟੇ ਬਾਅਦ ਬੈਂਕ ਵਿਚ ਚਲਾਨ ਰਾਹੀਂ ਫੀਸ ਜਮ੍ਹਾਂ ਹੋਵੇਗੀ ਅਤੇ ਫੀਸ ਜਮ੍ਹਾਂ ਹੋਣ ਤੋਂ ਲਗਭਗ 48 ਘੰਟੇ ਵਿੱਚ ਫੀਸ ਵੈਰੀਫਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਫੀਸ ਵੈਰੀਫਾਈ ਹੋਣ ਉਪਰੰਤ ਹੀ ਪ੍ਰੀਖਿਆ ਫਾਰਮ ਪਿੰ੍ਰਟ ਕੀਤੇ ਜਾ ਸਕਣਗੇ। ਬੁਲਾਰੇ ਨੇ ਦੱਸਿਆ ਕਿ ਚਲਾਨ ਉੱਪਰ ਦਰਜ ਚਲਾਨ ਵੈਲਿਡ ਡੇਟ ਹੀ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੋਵੇਗੀ, ਇਸ ਮਿਤੀ ਤਕ ਹੀ ਹਰ ਹਾਲਤ ਵਿਚ ਫੀਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਸਬੰਧੀ ਹਦਾਇਤਾਂ ਸਬੰਧਤ ਸਕੂਲ ਦੀ ਲਾਗ-ਇੰਨ ਆਈ. ਡੀ. ਵਿਚ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿਚ ਜੇਕਰ ਕੋੋਈ ਵੀ ਸੋੋਧ ਹੋੋਵੇ ਤਾਂ 15 ਦਸੰਬਰ ਤੋਂ 31 ਦਸੰਬਰ ਤਕ 200 ਰੁਪਏ ਪ੍ਰਤੀ ਸੋਧ ਫੀਸ ਦੇ ਨਾਲ ਸਕੂਲ ਲਾਗ-ਇੰਨ ਆਈ. ਡੀ. ਵਿਚ ਉਪਲਬੱਧ ਸ਼੍ਰੇਣੀ ਵਾਈਜ ਦਿੱਤਾ ਸੋੋਧ ਪ੍ਰੋਫਾਰਮਾਂ ਪ੍ਰਿੰਟ ਕਰਕੇ ਸੋਧਾਂ ਦਰਜ ਕਰਨ ਉਪਰੰਤ ਮੁੱਖ ਦਫਤਰ ਵਿਚ ਹੀ ਜਮ੍ਹਾਂ ਕਰਵਾਇਆ ਜਾ ਸਕੇਗਾ।
ਡਿਪਟੀ ਸਪੀਕਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਦੀ ਪੁਲਸ ਨਾਲ ਧੱਕਾਮੁੱਕੀ
NEXT STORY