ਲੁਧਿਆਣਾ (ਵਿੱਕੀ)-ਸਕੂਲਾਂ ’ਚ ਵਿਦਿਆਰਥੀਆਂ ਨੂੰ ਡੀ. ਬੀ. ਟੀ. ਸਕੀਮਾਂ ਦਾ ਲਾਭ ਦੇਣ ਲਈ ਆਧਾਰ ਦਾ ਪ੍ਰਯੋਗ ਆਥੈਂਟੀਸਿਟੀ ਦੇ ਰੂਪ ’ਚ ਕੀਤਾ ਜਾਂਦਾ ਹੈ। ਵਿਦਿਆਰਥੀਆਂ ਤੋਂ ਆਧਾਰ ਕਾਰਡ ਦੇਣ/ਨੋਟ ਕਰਵਾਉਣ ਦੇ ਸਬੰਧ ਵਿਚ ਉਨ੍ਹਾਂ ਦੀ ਸਹਿਮਤੀ ਲੈਣਾ ਜ਼ਰੂਰੀ ਹੈ। ਇਸ ਸਬੰਧ ਵਿਚ ਅੱਜ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਲਈ ਵਿਦਿਆਰਥੀਆਂ ਤੋਂ ਆਧਾਰ ਕਾਰਡ ਪ੍ਰਾਪਤ ਕੀਤੇ ਜਾਂਦੇ ਹਨ।
ਇਹ ਵੀ ਪੜੋ -ਸੰਡੇ ਬਾਜ਼ਾਰ 'ਚ ਕੋਰੋਨਾ ਤੋਂ ਬੇਖੌਫ ਬਿਨਾਂ ਮਾਸਕ ਘੁੰਮ ਰਹੇ ਲੋਕ
ਇਸ ਦੇ ਲਈ ਸਾਰੇ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਸੈਸ਼ਨ 2021-22 ਦੌਰਾਨ ਵਿਦਿਆਰਥੀਆਂ ਦੇ ਦਾਖਲਾ ਫਾਰਮ ’ਚ ਆਧਾਰ ਦੀ ਕੰਸੈਂਟ ਸਬੰਧੀ ਕਾਲਮ ਜੋੜਿਆ ਜਾਵੇ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਧਾਰ ਕਾਰਡ/ਨੋਟ ਕਰਵਾਉਣ ਦੇ ਸਬੰਧ ’ਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਕਿ ਭਵਿੱਖ ਵਿਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਸਾਨੂੰ ਕੁਮੈਂਟ ਕਰ ਕੇ ਜ਼ਰੂਰ ਦੱਸੋ।
ਸਿੰਗਲਾ ਦੀ ਸੋਚ ਤੋਂ ਪ੍ਰੇਰਿਤ ਹੋ ਘਰਾਚੋਂ ਦੇ 2 ਪਰਿਵਾਰ 'ਆਪ' ਦਾ ਸਾਥ ਛੱਡ ਕਾਂਗਰਸ 'ਚ ਹੋਏ ਸ਼ਾਮਲ
NEXT STORY