ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਵਿਚ ਸਿਆਸੀ ਦਖਲਅੰਦਾਜ਼ੀ ਕਾਰਨ ਹੋਈਆਂ ਬਦਲੀਆਂ ਦਾ ਮਾਮਲਾ ਭਖ ਗਿਆ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿਚ ਅੱਜ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਡੀ. ਸੀ. ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਅੱਜ ਦੇ ਮੁਜ਼ਾਹਰੇ ਦੀ ਅਗਵਾਈ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ, ਗੁਰਦੇਵ ਬਾਸਰਕੇ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਡਾ. ਗੁਰਦਿਆਲ ਸਿੰਘ, ਹਰਜਾਪ ਸਿੰਘ ਬੱਲ, ਸੁਖਜਿੰਦਰ ਸਿੰਘ 'ਤੇ ਆਧਾਰਿਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੁਜ਼ਾਹਰੇ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ, ਸੂਬਾ ਕਮੇਟੀ ਮੈਂਬਰ ਜਰਮਨਜੀਤ ਸਿੰਘ ਛੱਜਲਵੱਡੀ ਨੇ ਦੱਸਿਆ ਕਿ ਸਰਕਾਰਾਂ ਬਦਲਣ ਨਾਲ ਮੁਲਾਜ਼ਮਾਂ ਦੀ ਹਾਲਤ ਵਿਚ ਕੋਈ ਬਹੁਤਾ ਫਰਕ ਨਹੀਂ ਪਿਆ। ਪਿਛਲੀ ਗਠਜੋੜ ਸਰਕਾਰ ਬਦਲੀਆਂ ਕਰਦੇ ਸਮੇਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਤਬਾਦਲੇ ਕਰਦੀ ਸੀ ਉਸੇ ਤਰ੍ਹਾਂ ਨਵੀਂ ਸਰਕਾਰ ਨੇ ਵੀ ਆਉਂਦੇ ਹੀ 600 ਦੇ ਕਰੀਬ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਚੋਰ ਮੋਰੀਆਂ ਰਾਹੀਂ ਤਬਾਦਲੇ ਕਰ ਦਿੱਤੇ। ਕਾਂਗਰਸ ਸਰਕਾਰ ਵੱਲੋਂ ਵਿਭਾਗ ਨੀਤੀ ਦੀਆਂ ਧੱਜੀਆਂ ਉਡਾਉਂਦੇ ਕੁਆਰੀਆਂ, ਵਿਧਵਾ, ਕਪਲ ਕੇਸ, ਕੈਂਸਰ ਦੇ ਮਰੀਜ਼ਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ। ਰਾਜਨੀਤਕ ਦਖਲਅੰਦਾਜ਼ੀ ਵਿਭਾਗ ਵਿਚ ਹੋਣ ਕਾਰਨ ਅੱਜ ਵੀ ਆਮ ਅਧਿਆਪਕ ਰਾਜਨੀਤਕ ਲੀਡਰਾਂ ਦੇ ਘਰਾਂ ਵਿਚ ਅਰਜ਼ੀਆਂ ਮਾਰਕ ਕਰਵਾਉਣ ਲਈ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਜਲਦ ਗੌਰ ਨਾ ਕੀਤਾ ਗਿਆ ਤਾਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇ ਅਤੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿਚ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਸਾਥੀ ਸੁਖਰਾਜ ਸਿੰਘ ਸਰਕਾਰੀਆ, ਗੁਰਬਿੰਦਰ ਸਿੰਘ ਖਹਿਰਾ, ਸਵਿੰਦਰ ਸਿੰਘ ਭੰਗਾਲੀ, ਅਮਰਜੀਤ ਸਿੰਘ ਵੇਰਕਾ, ਰਾਜੇਸ਼ ਪ੍ਰਾਸ਼ਰ, ਹਰਦੀਪ ਸਿੰਘ ਦੋਬੁਰਜੀ, ਅਮਰਪ੍ਰੀਤ ਸਿੰਘ 5178, ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਵੰਤ ਛੀਨਾ, ਸੰਨੀਪ੍ਰੀਤ ਸਿੰਘ, ਨਿਰਮਲ ਸਿੰਘ, ਚੇਤਨ ਤੇੜਾ, ਸ਼ਮਸ਼ੇਰ ਸਿੰਘ, ਅਮਨ ਸ਼ਰਮਾ, ਪ੍ਰਸ਼ੋਤਮ ਸਿੰਘ, ਵਿਪਨ ਰਿਖੀ, ਸੁਖਦੇਵ ਸਿੰਘ ਡੈਮਗੰਜ, ਦਿਲਬਾਗ ਰਈਆ ਆਦਿ ਹਾਜ਼ਰ ਸਨ।
ਜਾਇਦਾਦੀ ਵੰਡ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ
NEXT STORY