ਮੋਹਾਲੀ, (ਨਿਆਮੀਆਂ)- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਚੱਲ ਰਹੀ ਦਾਖ਼ਲਾ ਮੁਹਿੰਮ ‘ਈਚ ਵਨ ਬਰਿੰਗ ਵਨ’ ਵਿਚ ਪਿੰਡ ਸੈਦਖੇੜੀ ਬਲਾਕ ਰਾਜਪੁਰਾ ਵਿਖੇ ਦੇਰ ਸ਼ਾਮ ਤੱਕ ਘਰ-ਘਰ ਜਾ ਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲ ਵਿਚ ਕਰਵਾਉਣ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਰਕਾਰੀ ਸਕੂਲਾਂ ਵਿਚ ਬੱਚੇ ਦਾਖਲ ਕਰਨ ਦੀ ਅਪੀਲ ਕਰਦਿਆਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ।
ਸਿੱਖਿਆ ਸਕੱਤਰ ਨੇ ਪਿੰਡ ਦੀਆਂ ਗਲੀਆਂ ਵਿਚ ਲਗਾਉਣ ਲਈ ਪੋਸਟਰ ਅਤੇ ਪੰਫਲੈਂਟ ਵੀ ਜਾਰੀ ਕੀਤੇ।
ਐਕਸਾਈਜ਼ ਵਿਭਾਗ ਵੱਲੋਂ ਮਹਾਲਮ ’ਚ ਛਾਪੇਮਾਰੀ, 5 ਹਜ਼ਾਰ ਲਿਟਰ ਲਾਹਣ ਕੀਤੀ ਨਸ਼ਟ
NEXT STORY