ਰਾਹੋਂ, (ਪ੍ਰਭਾਕਰ)- ਰਾਹੋਂ-ਮਾਛੀਵਾੜਾ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਗੰਦੇ ਨਾਲੇ 'ਚ ਡਿੱਗਣ ਨਾਲ 50 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ।
ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮਾਛੀਵਾੜਾ-ਰਾਹੋਂ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਗੰਦੇ ਨਾਲੇ 'ਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਉਸੇ ਸਮੇਂ ਏ. ਐੱਸ. ਆਈ. ਬਲਦੇਵ ਰਾਜ ਨੇ ਕੌਂਸਲਰ ਬਲਦੇਵ ਭਾਰਤੀ ਦੀ ਮਦਦ ਨਾਲ ਨਾਲੇ 'ਚ ਪਈ ਲਾਸ਼ ਨੂੰ ਬਾਹਰ ਕੱਢਿਆ।
ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਨੌਣ ਥਾਣਾ ਰਾਹੋਂ ਵਜੋਂ ਹੋਈ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
'ਆਪ' ਵਿਧਾਇਕ ਕੰਵਰਪਾਲ ਸੰਧੂ ਕੋਲ ਪੁਲਸ ਦੇ ਦਾਅਵਿਆਂ ਖਿਲਾਫ ਕੋਈ ਸਬੂਤ ਹਨ ਤਾਂ ਪੇਸ਼ ਕਰਨ : ਰਾਣਾ ਗੁਰਜੀਤ
NEXT STORY