ਲੁਧਿਆਣਾ (ਗੌਤਮ)- ਐਤਵਾਰ ਨੂੰ ਸਵੇਰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਦੀ ਟਰੇਨ ’ਚੋਂ ਉਤਰਦੇ ਹੋਏ ਵਰਤੀ ਲਾਪ੍ਰਵਾਹੀ ਕਾਰਨ ਇਕ ਬਜ਼ੁਰਗ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਜਦੋਂਕਿ ਇਕ ਹੋਰ ਔਰਤ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਪਤਾ ਲਗਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਬਜ਼ੁਰਗ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ, ਜਦੋਂਕਿ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਮਰਨ ਵਾਲੇ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਬਲਦੇਵ ਸਿੰਘ (60) ਅਤੇ ਜ਼ਖਮੀ ਔਰਤ ਦੀ ਪਛਾਣ ਜਲੰਧਰ ਦੀ ਰਹਿਣ ਵਾਲੀ ਸੁਨੀਤਾ ਵਜੋਂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਮਾਂ ਕੋਲੋਂ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਬਾਥਰੂਮ 'ਚ ਲੈ ਗਿਆ ਗੁਆਂਢੀ ਤੇ ਫ਼ਿਰ...
ਏ. ਐੱਸ. ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਦੋਵੇਂ ਹੀ ਚਲਦੀ ਟਰੇਨ ਤੋਂ ਉਤਰਨ ਦਾ ਯਤਨ ਕਰ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਜਾਂਚ ਅਧਿਕਾਰੀ ਮੁਤਾਬਕ ਬਲਦੇਵ ਸਿੰਘ ਗਾਰਮੈਂਟਸ ਦਾ ਕੰਮ ਕਰਦਾ ਹੈ ਅਤੇ ਉਹ ਕੰਮ ਦੇ ਸਿਲਸਿਲੇ ’ਚ ਹੀ ਲੁਧਿਆਣਾ ਆਇਆ ਸੀ। ਉਸ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਸ ਦੀ ਲਾਸ਼ ਦੀ ਪਛਾਣ ਕੀਤੀ। ਪੋਸਟਮਾਰਟਮ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।
ਜਾਂਚ ਅਫ਼ਸਰ ਨੇ ਦੱਸਿਆ ਕਿ ਜਲੰਧਰ ਦੀ ਰਹਿਣ ਵਾਲੀ ਸੁਨੀਤਾ ਰੱਖੜੀ ਕਾਰਨ ਲੁਧਿਆਣਾ ਆਈ ਸੀ, ਜੋ ਜ਼ਖਮੀ ਹੋ ਗਈ। ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੂੰ ਉਤਰਨ ਤੋਂ ਪਹਿਲਾਂ ਰੋਕਣ ਲਈ ਆਵਾਜ਼ ਵੀ ਲਗਾਈ ਗਈ ਪਰ ਫਿਰ ਵੀ ਉਹ ਹਾਦਸੇ ਦਾ ਸ਼ਿਕਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ! 5 ਦਿਨਾਂ ਦੇ ਅੰਦਰ ਹੀ ਬੁੱਝ ਗਏ ਘਰ ਦੇ ਦੋਵੇਂ ਚਿਰਾਗ
ਨਹੀਂ ਠਹਿਰਾਅ, ਘੱਟ ਸਪੀਡ ਕਾਰਨ ਹੁੰਦੇ ਹਨ ਹਾਦਸੇ
ਗੌਰ ਹੋਵੇ ਕਿ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਹੋ ਰਹੀ ਨਵੀਂ ਉਸਾਰੀ ਕਾਰਜ ਕਾਰਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕਈ ਟਰੇਨਾਂ ਦਾ ਠਹਿਰਾਅ ਲੁਧਿਆਣਾ ਜੰਕਸ਼ਨ ਰੱਦ ਕਰ ਕੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਕੀਤਾ ਗਿਆ ਹੈ। ਜਦੋਂ ਟਰੇਨਾਂ ਲੁਧਿਆਣਾ ਦੇ ਪਲੇਟਫਾਰਮ ਨੰ. 1 ਤੋਂ ਗੁਜ਼ਰਦੀਆਂ ਹਨ ਤਾਂ ਉਨ੍ਹਾਂ ਦੀ ਸਪੀਡ ਘੱਟ ਕਰ ਦਿੱਤੀ ਜਾਦੀ ਹੈ, ਜਿਸ ਕਾਰਨ ਕਈ ਯਾਤਰੀ ਹਫੜਾ-ਦਫੜੀ ’ਚ ਚਲਦੀ ਟਰੇਨ ਤੋਂ ਉਤਰਨ ਦਾ ਯਤਨ ਕਰਦੇ ਹਨ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - 'ਗੁੱਡੂ ਅੰਕਲ ਚਿਪਸ ਦਿਵਾਉਣ ਦਾ ਕਹਿ ਕੇ ਲੈ ਗਏ ਤੇ ਫ਼ਿਰ...' 6 ਸਾਲਾ ਮਾਸੂਮ ਨੇ ਰੋ-ਰੋ ਸੁਣਾਈ ਹੱਡਬੀਤੀ
ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਜਾਂ ਤਾਂ ਇਸ ਤਰ੍ਹਾਂ ਦੀਆਂ ਟਰੇਨਾਂ ਦੀ ਸਪੀਡ ਲੁਧਿਆਣਾ ਸਟੇਸ਼ਨ ਤੋਂ ਗੁਜ਼ਰਦੇ ਸਮੇਂ ਜ਼ਿਆਦਾ ਰੱਖੀ ਜਾਵੇ ਜਾਂ ਇਨ੍ਹਾਂ ਟਰੇਨਾਂ ਨੂੰ ਸੈਂਟਰਲ ਲਾਈਨ ’ਚੋਂ ਕੱਢਿਆ ਜਾਵੇ ਜਾਂ ਫਿਰ ਸਿਰਫ 1 ਮਿੰਟ ਦਾ ਠਹਿਰਾਅ ਦਿੱਤਾ ਜਾਵੇ, ਤਾਂ ਜੋ ਹਾਦਸੇ ਨਾ ਹੋਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਰਕੁੱਟ ਕਰਨ ਵਾਲੇ 4 ਮੁਲਜ਼ਮਾਂ ’ਤੇ ਕੇਸ ਦਰਜ
NEXT STORY