ਬਠਿੰਡਾ (ਵਰਮਾ)-ਜ਼ਿਲੇ ਦੇ ਪਿੰਡ ਗੋਬਿੰਦਪੁਰਾ ਵਾਸੀ 70 ਸਾਲਾ ਮਿੱਠੂ ਸਿੰਘ ਨੂੰ ਕਾਂਗਰਸ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ਤਰ੍ਹਾਂ ਕੁੱਟਿਆ ਕਿ ਪੰਜ ਦਿਨਾਂ ਬਾਅਦ ਪੀ. ਜੀ. ਆਈ. ਵਿਚ ਉਸ ਦੀ ਮੌਤ ਹੋ ਗਈ।ਪੀੜਤ ਪਰਿਵਾਰ ਨੇ ਪੁਲਸ ਥਾਣੇਦਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਜੇ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੋਈ। ਉਲਟਾ ਉਨ੍ਹਾਂ 'ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ। ਮ੍ਰਿਤਕ ਦੇ ਬੇਟੇ ਸਤਪਾਲ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ।
ਮ੍ਰਿਤਕ ਦੇ ਬੇਟੇ ਸਤਪਾਲ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਮਾਮੂਲੀ ਜਿਹੀ ਗੱਲ 'ਤੇ ਪਿੰਡ ਦੇ ਹੀ ਕੁਲਦੀਪ ਸਿੰਘ ਤੇ ਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਉਸ ਦੇ ਸਿਰ ਦੀ ਖੋਪੜੀ ਚੂਰ-ਚੂਰ ਹੋ ਗਈ ਸੀ। ਇਕ ਅੱਖ ਵੀ ਚਲੀ ਗਈ ਸੀ। ਉਸ ਨੂੰ ਉਹ ਤੁਰੰਤ ਪੀ. ਜੀ. ਆਈ. ਲੈ ਗਏ ਸਨ ਜਿਥੇ 4 ਮਾਰਚ ਨੂੰ ਉਸ ਦੀ ਮੌਤ ਹੋ ਗਈ। 6 ਮਾਰਚ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੋਸਟਮਾਰਟਮ ਦੌਰਾਨ ਥਾਣੇਦਾਰ ਲਛਮਣ ਸਿੰਘ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਮੁਲਜ਼ਮਾਂ 'ਤੇ 302 ਲੱਗੇਗੀ ਜਦ ਕਿ ਉਨ੍ਹਾਂ 'ਤੇ 308 ਲਾਈ ਜਾਵੇਗੀ। ਥਾਣੇਦਾਰ ਦਾ ਦੋਸ਼ ਸੀ ਕਿ ਸਤਪਾਲ ਸਿੰਘ ਨੇ ਕੁਲਦੀਪ ਸਿੰਘ 'ਤੇ ਕੁਹਾੜੀ ਨਾਲ ਹਮਲਾ ਕੀਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜੋ ਅਜੇ ਵੀ ਹਸਪਤਾਲ 'ਚ ਜ਼ੇਰੇ-ਇਲਾਜ ਹੈ। ਸਤਪਾਲ ਸਿੰਘ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਲੈ ਕੇ ਆਪਣੇ ਬੇਟੇ ਸਾਗਰ ਨਾਲ ਪੀ. ਜੀ. ਆਈ. ਚਲਾ ਗਿਆ ਸੀ। ਵਾਪਸ ਆਉਣ ਤੋਂ ਬਾਅਦ ਹੀ ਥਾਣੇਦਾਰ ਨੇ ਧਮਕਾਇਆ। ਉਸ ਦੀ ਕੋਈ ਲੜਾਈ ਨਹੀਂ ਹੋਈ।
ਪੀੜਤ ਨੇ ਦੋਸ਼ ਲਾਇਆ ਕਿ 2014 ਵਿਚ ਮੁਲਜ਼ਮਾਂ ਨੇ ਪਿੰਡ ਦੀ ਹੀ ਨਾਬਾਲਗ ਦਲਿਤ ਲੜਕੀ ਨਾਲ ਛੇੜਛਾੜ ਕੀਤੀ ਸੀ ਅਤੇ ਮੌਕੇ ਦਾ ਉਹ ਗਵਾਹ ਸੀ। ਮੁਲਜ਼ਮਾਂ ਨੇ 31 ਮਾਰਚ 2014 ਨੂੰ ਉਸ ਦੇ ਘਰ ਨੂੰ ਅੱਗ ਵੀ ਲਾ ਦਿੱਤੀ ਸੀ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦਾ ਬਦਲਾ ਲੈਣ ਲਈ ਮੁਲਜ਼ਮਾਂ ਨੇ ਇਕ ਸਾਜ਼ਿਸ਼ ਤਹਿਤ ਉਸ ਦੇ ਪਿਤਾ 'ਤੇ ਹਮਲਾ ਕੀਤਾ ਅਤੇ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਪਹਿਲਾਂ ਤਾਂ ਬਾਦਲ ਨੂੰ ਵੋਟ ਦਿੰਦੇ ਸਨ ਪਰੰਤੂ ਇਸ ਵਾਰ ਸਰਪੰਚ ਦੇ ਕਹਿਣ 'ਤੇ ਕਾਂਗਰਸ ਨੂੰ ਵੋਟ ਵੋਟ ਦਿੱਤਾ। ਮੁਲਜ਼ਮ ਵਿਧਾਇਕ ਦਾ ਨਜ਼ਦੀਕੀ ਹੈ। ਇਸ ਲਈ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ। ਉਸ ਨੇ ਕਿਹਾ ਕਿ ਉਸ ਨੂੰ ਖਤਰਾ ਹੈ ਕਿ ਖੁੱਲ੍ਹੇਆਮ ਘੁੰਮ ਰਹੇ ਮੁਲਜ਼ਮ ਉਸ 'ਤੇ ਵੀ ਹਮਲਾ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਕਾਂਗਰਸ ਦੀ ਸਰਪ੍ਰਸਤੀ ਪ੍ਰਾਪਤ ਹੈ।
ਕੀ ਕਹਿਣਾ ਹੈ ਥਾਣੇਦਾਰ ਦਾ?
ਨਥਾਣਾ ਥਾਣੇ ਵਿਚ ਤਇਨਾਤ ਥਾਣੇਦਾਰ ਲਛਮਣ ਸਿੰਘ ਨੇ ਆਪਣੇ ਉੱਪਰ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਇਹ ਕ੍ਰਾਸ ਕੇਸ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਝਗੜੇ ਦੌਰਾਨ ਜੀਤ ਸਿੰਘ ਤੇ ਕੁਲਦੀਪ ਸਿੰਘ 'ਤੇ ਹਮਲਾ ਦਰਜ ਕੀਤਾ ਗਿਆ ਸੀ। ਜਦੋਂ ਮਿੱਠੂ ਸਿੰਘ ਦੀ ਮੌਤ ਹੋ ਗਈ ਤਾਂ ਪੀੜਤ ਪਰਿਵਾਰ ਨੇ ਇਸ ਵਿਚ 4 ਹੋਰ ਲੋਕਾਂ ਨੂੰ ਸ਼ਾਮਲ ਕਰਵਾ ਦਿੱਤਾ। ਇਸ ਵਿਚ ਵਕੀਲ ਸਿੰਘ, ਗੁਰਜੰਟ ਸਿੰਘ, ਸਰਬੀ ਕੌਰ ਤੇ ਇਕ ਹੋਰ ਸ਼ਾਮਲ ਹੈ। ਪੁਲਸ ਨੇ ਇਨ੍ਹਾਂ ਸਾਰਿਆਂ 'ਤੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਜਦ ਕਿ ਇਸ ਦੀ ਜਾਂਚ ਜਾਰੀ ਹੈ। ਕੁਲਦੀਪ ਸਿੰਘ ਅਜੇ ਵੀ ਹਸਪਤਾਲ ਵਿਚ ਜ਼ੇਰੇ-ਇਲਾਜ ਹੈ। ਉਸ ਦੇ ਬਿਆਨਾਂ ਦੇ ਆਧਾਰ 'ਤੇ ਸਤਪਾਲ ਸਿੰਘ ਤੇ ਉਸ ਦੇ ਬੇਟੇ ਸਾਗਰ ਸਿੰਘ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਬੋਰਡ ਨੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਸੀ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਰਿਪੋਰਟ ਤੋਂ ਬਾਅਦ ਹੀ ਕਾਰਵਾਈ ਹੋਵੇਗੀ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਕੇਸ ਤੋਂ ਬਾਹਰ ਨਹੀ ਕੱਢਿਆ ਕਿਉਂਕਿ ਅਜੇ ਤੱਕ ਜਾਂਚ ਵੀ ਸ਼ੁਰੂ ਨਹੀ ਹੋਈ।
ਪਿਓ ਨੇ ਧੀ ਨਾਲ ਟੱਪੀਆਂ ਹੱਦਾਂ, ਕੀਤੀ ਕਰਤੂਤ ਨਾਲ ਸ਼ਰਮਸਾਰ ਹੋਈ ਇਨਸਾਨੀਅਤ
NEXT STORY