ਚੰਡੀਗੜ੍ਹ (ਰੋਹਾਲ) : ਪੀ. ਜੀ. ਆਈ. 'ਚ ਜੇਕਰ ਤੁਹਾਨੂੰ ਕਾਲਜਾਂ ਦੇ ਵਿਦਿਆਰਥੀ ਤੁਹਾਡੀ ਮਦਦ ਜਾਂ ਮਾਰਗ ਦਰਸ਼ਨ ਕਰਦੇ ਮਿਲੇ ਤਾਂ ਹੈਰਾਨ ਨਾ ਹੋਣਾ ਕਿਉਂਕਿ ਪੀ. ਜੀ. ਆਈ. 'ਚ ਹੁਣ ਕਾਲਜਾਂ ਦੇ ਵਿਦਿਆਰਥੀ ਮਰੀਜ਼ਾਂ ਦੀ ਮਦਦ ਕਰਦੇ ਹੋਏ ਮਿਲਣਗੇ। ਸ਼ਹਿਰ ਦੇ ਕਾਲਜਾਂ ’ਚ ਪੜ੍ਹਨ ਵਾਲੇ ਐੱਨ. ਐੱਸ. ਐੱਸ. ਦੇ ਵਰਕਰ ਪੀ. ਜੀ. ਆਈ. ਪ੍ਰਸ਼ਾਸਨ ਦੀ ਤਜਵੀਜ਼ ’ਤੇ ਮਰੀਜ਼ਾਂ ਦੇ ਜ਼ਿਆਦਾ ਦਬਾਅ ਵਾਲੇ ਸਥਾਨਾਂ ’ਤੇ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ। ਪੀ. ਜੀ. ਆਈ. ਪ੍ਰਸ਼ਾਸਨ ਦੇ ਪ੍ਰਾਜੈਕਟ ਸਾਰਥੀ ਤਹਿਤ ਇਨ੍ਹਾਂ ਵਿਦਿਆਰਥੀਆਂ ਨੇ ਸੋਮਵਾਰ ਤੋਂ ਮਰੀਜ਼ਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਹੁਣ ਕਾਲਜਾਂ ਵੱਲੋਂ ਐੱਨ. ਐੱਸ. ਐੱਸ ਵਰਕਰਾਂ ਨੇ ਮਰੀਜ਼ਾਂ ਦੀ ਮਦਦ ਲਈ ਪੀ. ਜੀ. ਆਈ. ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਦੇ ਸ਼ੁਰੂਆਤੀ ਪੜਾਅ ’ਚ ਸੈਕਟਰ-10 ਦੇ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਵੂਮੈਨ ਦੀ ਐੱਨ. ਐੱਸ. ਐੱਸ. ਵਰਕਰਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ 'ਚ ਖੜ੍ਹਾ ਹੋਇਆ ਨਵਾਂ ਸੰਕਟ, ਇਕ-ਦੂਜੇ ਨਾਲ ਲੜ ਰਹੇ ਲੋਕ, ਪੜ੍ਹੋ ਪੂਰੀ ਖ਼ਬਰ
ਅਮਰੀਕਾ ਦੇ ਹਸਪਤਾਲਾਂ ਤੋਂ ਆਇਆ ਆਈਡੀਆ ਪੀ. ਜੀ. ਆਈ. ਨੇ ਅਪਣਾਇਆ
ਪੀ. ਜੀ. ਆਈ. ’ਚ ਹਰ ਸਾਲ 30 ਲੱਖ ਮਰੀਜ਼ ਓ. ਪੀ. ਡੀ. ’ਚ ਆਉਂਦੇ ਹਨ। ਇਨ੍ਹਾਂ ਮਰੀਜ਼ਾਂ ਨੂੰ ਸਭ ਤੋਂ ਵੱਡੀ ਸਮੱਸਿਆ ਪੀ. ਜੀ. ਆਈ. ਦੀ ਓ. ਪੀ. ਡੀ. ’ਚ ਸਬੰਧਿਤ ਮੰਜ਼ਿਲਾਂ ’ਤੇ ਪਹੁੰਚਣ, ਫ਼ੀਸ ਕਾਊਂਟਰ, ਟੈਸਟ ਲੈਬਾਰਟਰੀ ਬਾਰੇ ਜਾਣਕਾਰੀ ਨਾ ਹੋਣਾ ਹੈ। ਅਮਰੀਕਾ ਦੇ ਹਸਪਤਾਲਾਂ ’ਚ ਕਾਲਜ ’ਚ ਪੜ੍ਹਨ ਵਾਲੇ ਵਿਦਿਆਰਥੀ ਆਪਣੇ ਖ਼ਾਲੀ ਸਮੇਂ ’ਚ ਹਸਪਤਾਲਾਂ ’ਚ ਮਰੀਜ਼ਾਂ ਦੀ ਮਦਦ ਕਰਨ ਲਈ ਉਨ੍ਹਾਂ ਥਾਵਾਂ ’ਤੇ ਜਾਂਦੇ ਹਨ, ਜਿੱਥੇ ਮਰੀਜ਼ਾਂ ਦਾ ਦਬਾਅ ਸਭ ਤੋਂ ਵੱਧ ਹੁੰਦਾ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਬਾਰੇ ਦੱਸਿਆ ਕਿ ਡਿਪਟੀ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪੰਕਜ ਰਾਏ ਨੇ ਅਮਰੀਕੀ ਹਸਪਤਾਲਾਂ ਦੇ ਇਸ ਪ੍ਰਯੋਗ ਨੂੰ ਪੀ. ਜੀ. ਆਈ. ’ਚ ਅਜ਼ਮਾਉਣ ਦਾ ਪ੍ਰਸਤਾਵ ਦਿੱਤਾ। ਇਸ ਤੋਂ ਬਾਅਦ ਜਦੋਂ ਇਹ ਵਿਚਾਰ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਸਾਂਝਾ ਕੀਤਾ ਗਿਆ ਤਾਂ ਵਿੱਦਿਅਕ ਸੰਸਥਾਵਾਂ ਨੇ ਆਪਣੇ ਵਿਦਿਆਰਥੀਆਂ ਨੂੰ ਪੀ. ਜੀ. ਆਈ. ’ਚ ਮਦਦ ਲਈ ਭੇਜਣ ਦਾ ਭਰੋਸਾ ਦਿੱਤਾ। ਹੁਣ ਪੀ. ਜੀ. ਆਈ. ਕੋਲ ਸ਼ਹਿਰ ਦੇ ਕਈ ਵਿੱਦਿਅਕ ਅਦਾਰਿਆਂ ਨੇ ਆਪਣੇ ਐੱਨ. ਐੱਸ. ਐੱਸ ਅਤੇ ਐੱਨ. ਸੀ. ਸੀ. ਵਰਕਰਾਂ ਨੂੰ ਭੇਜਣ ਦੀ ਹਾਮੀ ਭਰੀ। ਫਿਰ ਪੀ. ਜੀ. ਆਈ. ਨੇ ਇਨ੍ਹਾਂ ਕਾਲਜਾਂ ਤੋਂ ਪੈਨਲ ਮੰਗਿਆ ਅਤੇ ਹੁਣ ਸੈਕਟਰ-10 ਦੇ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਸਭ ਤੋਂ ਪਹਿਲਾਂ ਪੀ. ਜੀ. ਆਈ. ਦੀ ਮਦਦ ਲਈ ਪਹੁੰਚੀਆਂ ਹਨ। ਡਾਇਰੈਕਟਰ ਉਚੇਰੀ ਸਿੱਖਿਆ, ਚੰਡੀਗੜ੍ਹ ਨੇ ਵੀ ਇਸ ਯਤਨ ਵਿਚ ਪੀ. ਜੀ. ਆਈ. ਦੀ ਮਦਦ ਕੀਤੀ।
ਇਹ ਵੀ ਪੜ੍ਹੋ : ਚੋਣਾਂ ਦੇ ਮੱਦੇਨਜ਼ਰ ਹਲਵਾਈ ਬਾਗੋ-ਬਾਗ, ਦਰਜੀਆਂ ਦੇ ਵੀ ਖਿੜ੍ਹੇ ਚਿਹਰੇ, ਆ ਰਹੇ ਆਰਡਰ ਤੇ ਆਰਡਰ
ਪੀ. ਜੀ. ਆਈ. ਬਣਾਵੇਗਾ ਵਿਦਿਆਰਥੀਆਂ ਦੀ ਸਹੂਲਤ ਮੁਤਾਬਕ ਰੋਸਟਰ
ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਦਾ ਕਹਿਣਾ ਹੈ ਕਿ ਕਾਲਜਾਂ ਤੋਂ ਆਉਣ ਵਾਲੇ ਵਿਦਿਆਰਥੀ ਸਾਡੇ ਲਈ ਬਹੁਤ ਮਦਦਗਾਰ ਸਾਬਤ ਹੋਣਗੇ। ਸਾਡਾ ਮਕਸਦ ਘੱਟੋ-ਘੱਟ ਇੱਕ ਹਜ਼ਾਰ ਵਿਦਿਆਰਥੀਆਂ ਦਾ ਪੂਲ ਬਣਾਉਣਾ ਹੈ। ਇਸ ਪੂਲ ਨੂੰ ਬਣਾਉਣ ਤੋਂ ਬਾਅਦ ਕਾਲਜਾਂ ਦੀ ਸਹੂਲਤ ਅਨੁਸਾਰ ਰੋਸਟਰ ਬਣਾਇਆ ਜਾਵੇਗਾ। ਰੋਸਟਰ ਉਸ ਕਾਲਜ ਦੇ ਆਧਾਰ ’ਤੇ ਬਣਾਇਆ ਜਾਵੇਗਾ, ਜਿਸ ਦੇ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਇਲਾਵਾ ਖ਼ਾਲੀ ਸਮੇਂ ਵਿੱਚ 10-10 ਜਾਂ 15-15 ਦਿਨਾਂ ਦੇ ਬੈਚਾਂ ਵਿਚ ਆਉਣ ਲਈ ਤਿਆਰ ਹਨ। ਇਹ ਰੋਸਟਰ ਸਾਰੀਆਂ ਵਿੱਦਿਅਕ ਸੰਸਥਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਰੋਸਟਰ ਅਨੁਸਾਰ ਸਾਰੇ ਕਾਲਜ ਆਪਣੇ ਵਿਦਿਆਰਥੀ ਸਮੇਂ ਸਿਰ ਭੇਜ ਸਕਣਗੇ। ਪੀ. ਜੀ. ਆਈ. ਦੇ ਪ੍ਰਾਜੈਕਟਰ ਸਾਰਥੀ ’ਚ ਆਉਣ ਵਾਲੇ ਵਰਕਰਾਂ ਨੇ ਉਨ੍ਹਾਂ ਦੇ ਐੱਨ. ਐੱਸ. ਐੱਸ ਅਤੇ ਐੱਨ. ਸੀ. ਸੀ. ਇਹ ਇੱਕ ਪ੍ਰਾਜੈਕਟ ਵਜੋਂ ਮਦਦ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ 2024: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
NEXT STORY