ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਨੰਦਾਚੌਰ ’ਚ ਲਡ਼ਾਈ-ਝਗਡ਼ੇ ਦੌਰਾਨ ਜ਼ਖ਼ਮੀ ਹੋਈ ਬਜ਼ੁਰਗ ਅੌਰਤ ਕਰਤਾਰ ਕੌਰ (70) ਪਤਨੀ ਸਵਰਨ ਸਿੰਘ ਦੀ ਮੌਤ ਹੋ ਜਾਣ ਦੇ ਸਬੰਧ ’ਚ ਪੁਲਸ ਨੇ 3 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਮ੍ਰਿਤਕਾ ਦੇ ਲਡ਼ਕੇ ਰਤਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨੰਦਾਚੌਰ ਦੀ ਸ਼ਿਕਾਇਤ ’ਤੇ ਪਤੀ-ਪਤਨੀ ਕਸ਼ਮੀਰ ਸਿੰਘ ਪੁੱਤਰ ਇੰਦਰਜੀਤ ਅਤੇ ਹਰਜੀਤ ਕੌਰ ਤੋਂ ਇਲਾਵਾ ਇਕ ਨਜ਼ਦੀਕੀ ਰਿਸ਼ਤੇਦਾਰ ਨਰਿੰਦਰ ਸਿੰਘ ਵਾਸੀ ਨਡਾਲੋਂ ਜ਼ਿਲਾ ਕਪੂਰਥਲਾ ਦੇ ਖਿਲਾਫ਼ ਧਾਰਾ 304 ਤੇ 34 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ : ਮ੍ਰਿਤਕਾ ਕਰਤਾਰ ਕੌਰ ਦੇ ਲਡ਼ਕੇ ਰਤਨ ਸਿੰਘ ਅਨੁਸਾਰ ਉਸਦੇ ਮਾਤਾ-ਪਿਤਾ ਪਿੰਡ ਫੰਬੀਆਂ ਰੋਡ ’ਤੇ ਸਥਿਤ ਟਿਊਬਵੈੱਲ ’ਤੇ ਗਏ ਹੋਏ ਸਨ। ਜਦੋਂ ਉਹ ਉਨ੍ਹਾਂ ਨੂੰ ਰੋਟੀ ਦੇਣ ਗਿਆ ਤਾਂ ਦੇਖਿਆ ਕਿ ਦੋਸ਼ੀ ਕਸ਼ਮੀਰ ਸਿੰਘ, ਹਰਜੀਤ ਕੌਰ ਤੇ ਨਰਿੰਦਰ ਸਿੰਘ ਉਸਦੀ ਮਾਂ ਨਾਲ ਹੱਥੋਪਾਈ ਕਰ ਰਹੇ ਸਨ ਤੇ ਉਸਨੂੰ ਧੱਕਾ ਦੇ ਦਿੱਤਾ।
ਡਿੱਗਣ ਕਰਕੇ ਉਸਦੀ ਮਾਂ ਜ਼ਖ਼ਮੀ ਹੋ ਗਈ, ਜਿਸਨੂੰ ਹਸਪਤਾਲ ਪਹੁੰਚਾਇਆ ਗਿਆ, ਪ੍ਰੰਤੂ ਇਲਾਜ ਦੌਰਾਨ ਉਥੇ ਉਸਨੇ ਦਮ ਤੋਡ਼ ਦਿੱਤਾ।
ਸਾਢੇ ਚਾਰ ਸਾਲਾ ਬੱਚੇ ਨਾਲ ਬਦਫੈਲੀ ਮਾਂ ਨੇ ਲਗਾਏ ਪੁਲਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼
NEXT STORY