ਜਲੰਧਰ (ਨਰੇਸ਼ ਕੁਮਾਰ)— 1996 'ਚ ਜਦੋਂ ਅਟਲ ਬਿਹਾਰੀ ਵਾਜਪਾਈ ਸੰਸਦ ਵਿਚ ਬਹੁਮਤ ਸਾਬਤ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਤਾਂ ਇਸ ਤੋਂ ਬਾਅਦ ਕੇਂਦਰ ਵਿਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਿਆਸੀ ਜੋੜ-ਤੋੜ ਦੀ ਸ਼ੁਰੂਆਤ ਹੋ ਗਈ। ਉਸ ਦੌਰ ਵਿਚ ਵਿਰੋਧੀ ਧਿਰ ਵਿਚ ਇਕ ਵਾਰ ਫਿਰ ਵੀ. ਪੀ. ਸਿੰਘ ਦੇ ਨਾਂ 'ਤੇ ਸਹਿਮਤੀ ਬਣੀ ਪਰ ਵੀ. ਪੀ. ਸਿੰਘ ਨੇ ਉਸ ਸਮੇਂ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ। ਇਸ ਦਰਮਿਆਨ ਵਿਰੋਧੀ ਧਿਰ ਨੇ ਉਸ ਸਮੇਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜੋਤੀ ਬਸੂ ਦੇ ਨਾਂ 'ਤੇ ਸਹਿਮਤੀ ਬਣਾਈ ਅਤੇ ਖੱਬੇ ਪੱਖੀ ਮੋਰਚਿਆਂ ਤੋਂ ਉਨ੍ਹਾਂ ਦੇ ਨਾਂ 'ਤੇ ਬਣੀ ਸਹਿਮਤੀ ਬਾਰੇ ਜਾਣਕਾਰੀ ਲਈ ਗਈ।
ਖੱਬੇ ਪੱਖੀ ਮੋਰਚਿਆਂ ਨੇ ਆਪਣੀ ਪੋਲਿਤ ਬਿਊਰੋ ਦੀ ਬੈਠਕ ਤੋਂ ਬਾਅਦ ਇਸ 'ਤੇ ਅੰਤਿਮ ਫੈਸਲਾ ਲੈਣ ਦੀ ਗੱਲ ਆਖੀ ਪਰ ਪੋਲਿਤ ਬਿਊਰੋ ਦੀ ਬੈਠਕ ਤੋਂ ਬਾਅਦ ਖੱਬੇ ਪੱਖੀ ਮੋਰਚਿਆਂ ਨੇ ਜੋਤੀ ਬਸੂ ਨੂੰ ਵੀ ਪ੍ਰਧਾਨ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦਰਮਿਆਨ ਲਾਲੂ ਪ੍ਰਸਾਦ ਯਾਦਵ ਦਾ ਨਾਂ ਪ੍ਰਧਾਨ ਮੰਤਰੀ ਅਹੁਦੇ ਲਈ ਰੱਖਿਆ ਗਿਆ ਪਰ ਉਨ੍ਹਾਂ ਦੇ ਨਾਂ 'ਤੇ ਸਹਿਮਤੀ ਇਸ ਲਈ ਨਹੀਂ ਬਣ ਸਕੀ ਕਿਉਂਕਿ ਉਨ੍ਹਾਂ ਦਾ ਨਾਂ ਚਾਰਾ ਘਪਲੇ ਵਿਚ ਦਰਜ ਸੀ। ਲਿਹਾਜ਼ਾ ਅਜਿਹੀ ਸਥਿਤੀ ਵਿਚ ਮੁਲਾਇਮ ਸਿੰਘ ਯਾਦਵ ਮਜ਼ਬੂਤ ਉਮੀਦਵਾਰ ਦੇ ਤੌਰ 'ਤੇ ਉਭਰੇ ਅਤੇ ਪੂਰਾ ਵਿਰੋਧੀ ਧਿਰ ਉਨ੍ਹਾਂ ਦੇ ਨਾਂ 'ਤੇ ਸਹਿਮਤ ਸੀ ਲਾਲੂ ਪ੍ਰਸਾਦ ਯਾਦਵ ਅਤੇ ਸ਼ਰਦ ਯਾਦਵ ਦੇ ਨਾਲ-ਨਾਲ ਵੀ. ਪੀ. ਸਿੰਘ ਨੇ ਮਿਲ ਕੇ ਮੁਲਾਇਮ ਸਿੰਘ ਯਾਦਵ ਦੇ ਨਾਂ 'ਤੇ ਵੀਟੋ ਲਾ ਦਿੱਤਾ ਅਤੇ ਮੁਲਾਇਮ ਸਿੰਘ ਯਾਦਵ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ।
ਇਸ ਸਾਰੀ ਉਠਕ-ਪਟਕ ਦਰਮਿਆਨ ਵਿਰੋਧੀ ਧਿਰ ਨੇ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਦੇਵੇਗੌੜਾ ਦਾ ਨਾਂ ਸੁਝਾਇਆ ਅਤੇ ਉਨ੍ਹਾਂ ਦੇ ਨਾਂ 'ਤੇ ਸਹਿਮਤੀ ਬਣ ਗਈ। ਕਾਂਗਰਸ, ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ ਸੀ। ਲਿਹਾਜ਼ਾ ਐੱਚ. ਡੀ. ਦੇਵੇਗੌੜਾ ਦੇ ਤੀਜੇ ਮੋਰਚੇ ਨੂੰ ਕਾਂਗਰਸ ਨੇ ਬਾਹਰ ਤੋਂ ਸਮਰਥਨ ਦਿੱਤਾ ਅਤੇ ਦੇਵੇਗੌੜਾ ਇਸ ਪ੍ਰਕਾਰ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਬਣੇ। ਦੇਵੇਗੌੜਾ ਦੀ ਸਰਕਾਰ 1 ਜੂਨ 1996 ਤੋਂ 21 ਅਪ੍ਰੈਲ, 1997 ਤਕ ਸੱਤਾ ਵਿਚ ਰਹੀ ਪਰ ਉਸ ਤੋਂ ਬਾਅਦ ਦੇਵੇਗੌੜਾ ਨੂੰ ਪ੍ਰਧਾਨ ਮੰਤਰੀ ਅਹੁਦਾ ਛੱਡਣਾ ਪਿਆ।
ਅਕਾਲੀ ਦਲ ਕਰੇਗਾ ਵੱਡੀਆਂ ਰੈਲੀਆਂ, 31 ਮਾਰਚ ਤੋਂ ਹੋਵੇਗੀ ਸ਼ੁਰੂਆਤ
NEXT STORY