ਚੰਡੀਗੜ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ,2022 ਨੂੰ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਚੋਣ ਜ਼ਾਬਤਾ ਸ਼ੁਰੂ ਹੋ ਗਿਆ ਹੈ। ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਕਾਂਗਰਸ ਪਾਰਟੀ ਨੇ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਇਸ ਸਬੰਧ ’ਚ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ED ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਉਸ ਨੇ ਕਿਹਾ ਕਿ ED ਇਹ ਸਿਰਫ਼ ਮੇਰੇ ਪਿਤਾ ਨੂੰ ਡਰਾਉਣ ਧਮਕਾਉਣ, ਉਨ੍ਹਾਂ ਦੀ ਸੱਚ ਦੀ ਅਵਾਜ਼ ਨੂੰ ਦਬਾਉਣ ਅਤੇ ਅਗਾਮੀ ਚੋਣਾਂ ਵਿੱਚੋਂ ਬਾਹਰ ਰੱਖਣ ਲਈ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਸੁਖਪਾਲ ਸਿੰਘ ਖਹੀਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਸਾਂਝੀ ਕੀਤੀ ਪੋਸਟ ’ਚ ਲਿਖਿਆ ਕਿ ’ਦੋਸਤੋ, ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ED ਵੱਲੋਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਨੇ ਝੂਠ ਦੇ ਪੁਲੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਹੜੀ ED ਨੇ ਛਾਪੇਮਾਰੀ ਦੌਰਾਨ ਮੇਰੇ ਪਿਤਾ ਨੂੰ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਕਿਹਾ ਸੀ, ਨਕਲੀ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ’ਤੇ 1.19 ਲੱਖ ਅਮਰੀਕੀ ਡਾਲਰ ਇਕੱਠੇ ਕਰਨ ਦਾ ਇਲਜ਼ਾਮ ਲਗਾਇਆ ਸੀ, ਇਹ ਕੋਈ ਵੀ ਇਲਜ਼ਾਮ ਹੁਣ ਚਲਾਨ ਦਾ ਹਿੱਸਾ ਨਹੀਂ ਹਨ।
ਪੜ੍ਹੋ ਇਹ ਵੀ ਖ਼ਬਰ - ਖ਼ੁਲਾਸਾ: 4 ਮਹੀਨੇ ਪਹਿਲਾਂ ਰਚ ਲਈ ਸੀ ਲੁਧਿਆਣੇ ਨੂੰ ਦਹਿਲਾਉਣ ਦੀ ਸਾਜਿਸ਼, ਮਾਸਟਰਮਾਈਂਡ ਨੇ ਭੇਜੇ ਸਨ ਡਾਲਰ
ਉਨ੍ਹਾਂ ਨੇ ਲਿਖਿਆ ਕਿ ਚਲਾਨ ਮੁਤਾਬਕ ED ਦੀ ਕਹਾਣੀ ਨੇ ਸਿਰਫ਼ ਅਤੇ ਸਿਰਫ਼ ਸਾਡੇ ਪਰਿਵਾਰ ਦੇ 6 ਸਾਲ (2014-2020) ਦੀ ਆਮਦਨ ਅਤੇ ਖ਼ਰਚ ਵਿਚਲੇ 3.82 ਕਰੋੜ ਦੇ ਫਰਕ ਨੂੰ ਜੁਰਮ ਬਣਾਇਆ ਹੈ। ਇਹ ਕੰਮ ਤਾਂ ਕੋਈ ਇਨਕਮ ਟੈਕਸ ਦਾ ਇੰਸਪੈਕਟਰ ਵੀ ਕਰ ਸਕਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ED ਦੀ ਸਾਰੀ ਜਾਂਚ ਕੇਵਲ ਤੇ ਕੇਵਲ ਮੇਰੀ ਭੈਣ ਅਤੇ ਮੇਰੇ ਵਿਆਹ ਦੁਆਲੇ ਬੁਣੀ ਗਈ ਹੈ। ED ਨੇ ਜਾਣ ਬੁੱਝ ਕੇ ਸਾਡੀ ਖੇਤੀਬਾੜੀ ਦੀ 6 ਸਾਲ ਦੀ ਡੇਢ ਕਰੋੜ ਰੁਪਏ ਦੀ ਆਮਦਨ ਨੂੰ ਅੱਖੋਂ ਪਰੋਖੇ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ
ਉਨ੍ਹਾਂ ਨੇ ਕਿਹਾ ਕਿ ਇਸੇ ਤਰਾਂ ਸਾਡੇ ਪਰਿਵਾਰ ਦੀਆਂ 2 ਕਰੋੜ ਰੁਪਏ ਦੀਆਂ ਖੇਤੀਬਾੜੀ ਲਿਮਟਾਂ ਨੂੰ ਵੀ ਕਿਸੇ ਖਾਤੇ ਨਹੀਂ ਗਿਣਿਆ ਹੈ ਅਤੇ ਨਾ ਹੀ ਸਾਡੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ਼ੋਂ ਲਏ ਕਰਜ਼ਿਆਂ ਨੂੰ ਗਿਣਿਆ ਹੈ। ਬਿਨਾਂ ਕਿਸੇ ਸਬੂਤ ਦੇ ਬੱਸ ਜੁਬਾਨੀ ਕਲਾਮੀ ਇਹ ਇਲਜ਼ਾਮ ਸਾਡੇ ਪਰਿਵਾਰ ਤੇ ਲੱਗਾ ਦਿੱਤਾ ਹੈ ਕਿ ਇਹ 3.82 ਕਰੋੜ ਰੁਪਏ ਸਾਡੇ ਪਰਿਵਾਰ ਨੂੰ ਗੁਰਦੇਵ ਸਿੰਘ ਨੇ ਪਿਛਲੇ 6 ਸਾਲਾਂ ਵਿੱਚ ਦਿੱਤੇ ਹਨ, ਜੋ ਆਪ 2015 ਤੋਂ ਜੇਲ ਵਿੱਚ ਹੈ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ
ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨਾਲ ਡਿਨਰ ਲਈ ਆਏ ਰਬੜ ਕਾਰੋਬਾਰੀ ਦੀ ਗੰਨ ਪੁਆਇੰਟ ’ਤੇ ਲੁੱਟੀ BMW
NEXT STORY